ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਇਸ ਰੂਟ ‘ਤੇ ਬੰਦ ਹੋਈ ਸਰਕਾਰੀ ਬੱਸ

ਬੀਣੇਵਾਲ/ਪੋਜੇਵਾਲ- ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਬੰਦ ਕਰ ਦਿੱਤੀ ਗਈ ਹੈ। ਬੀਤ ਇਲਾਕੇ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਲਈ ਸਰਕਾਰ ਨੂੰ ਬੱਸਾਂ ਦੇ ਰੂਟ ਚਲਾਉਣ ਦੀ ਲੋਕਾਂ ਦੀ ਮੰਗ ਸੀ, ਜਿਸ ਤੋਂ ਬਾਅਦ ਕੁਝ ਕੁ ਦਿਨ ਪਹਿਲਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ, ਜਿਸ ਨਾਲ ਲੋਕਾਂ ’ਚ ਖ਼ੁਸ਼ੀ ਪਾਈ ਜਾ ਰਹੀ ਸੀ। ਅਜੇ ਬੀਤ ਦੇ ਲੋਕਾਂ ਦਾ ਨਵੀਂ ਵਿਆਹੀ ਵਹੁਟੀ ਵਾਂਗ ਚਾਅ ਵੀ ਪੂਰਾ ਨਹੀਂ ਹੋਇਆ ਸੀ ਕਿ ਇਹ ਬੱਸ ਬੰਦ ਕਰ ਦਿੱਤੀ ਗਈ।

PunjabKesari

ਬੱਸ ਬੰਦ ਹੋਣ ਦਾ ਕਾਰਨ ਤਾਂ ਅਜੇ ਪਤਾ ਨਹੀਂ ਚੱਲਿਆ ਪਰ ਇਸ ਰੂਟ ਦੇ ਬੰਦ ਹੋਣ ਨਾਲ ਨੌਕਰੀ ਪੇਸ਼ੇ ਅਤੇ ਸਕੂਲ-ਕਾਲਜ ਨੂੰ ਜਾਣ ਵਾਲੇ ਵਿਦਿਆਰਥੀ ਜ਼ਰੂਰ ਪ੍ਰੇਸ਼ਾਨ ਹੋ ਰਹੇ ਹਨ। ਬੀਤੇ ਦਿਨ ਬੀਤ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਜਿਨ੍ਹਾਂ ’ਚ ਰਾਜ ਕੁਮਾਰ ਰਾਣਾ, ਪ੍ਰਦੀਪ ਰੰਗੀਲਾ, ਵਿਜੇ ਕੁਮਾਰ ਕੰਬਾਲਾ, ਸੱਤਪਾਲ ਹਰਵਾ, ਅਸ਼ਵਨੀ ਹੈਬੋਵਾਲ, ਸੋਨੂੰ ਟਿੱਬਾ, ਨੰਦ ਲਾਲ ਨੰਦੂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਬੀਤ ਇਲਾਕੇ ਤੋਂ ਵੱਖ-ਵੱਖ ਸ਼ਹਿਰਾਂ ਨੂੰ ਸਰਕਾਰੀ ਬੱਸਾਂ ਲਗਾਈਆਂ ਜਾਣ, ਜਿਸ ਲਈ ਸਰਕਾਰ ਵੱਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਇਹ ਬੱਸ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਪਤਾ ਨਹੀਂ ਕਿ ਹੋ ਗਿਆ ਕਿ ਇਹ ਬੰਦ ਕਰ ਦਿੱਤੀ ਗਈ। ਇਸ ਬੱਸ ਦੇ ਚੱਲਣ ਨਾਲ ਬੀਤ ਇਲਾਕੇ ਦੇ ਮੁਲਾਜ਼ਮਾਂ, ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਇਆ ਸੀ। ਇਸ ਦੇ ਨਾਲ-ਨਾਲ ਪੀ. ਜੀ. ਆਈ. ਚੰਡੀਗੜ੍ਹ ਤੋਂ ਦਵਾਈ ਲੈਣ ਜਾਣ ਵਾਲੇ ਮਰੀਜ਼ਾਂ ਦੀ ਇਸ ਬੱਸ ਦੇ ਚੱਲਣ ਨਾਲ ਪ੍ਰੇਸ਼ਾਨੀ ਦੂਰ ਹੋ ਗਈ ਸੀ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬੱਸ ਨੂੰ ਮੁੜ ਤੋਂ ਚਲਾਇਆ ਜਾਵੇ।

By Gurpreet Singh

Leave a Reply

Your email address will not be published. Required fields are marked *