ਨੈਸ਼ਨਲ ਟਾਈਮਜ਼ ਬਿਊਰੋ :- ਨੇੜਲੇ ਪਿੰਡ ਬੋਤੀਆਂ ਵਾਲਾ ਦੀ ਕੈਨੇਡਾ ’ਚ ਪੜ੍ਹਦੀ ਲੜਕੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ।ਲੜਕੀ ਦੇ ਪਿਤਾ ਸੈਕਟਰੀ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੀ ਬੇਟੀ ਮੇਨਬੀਰ ਕੌਰ ਮਾਰਚ 2023 ’ਚ ਪੜ੍ਹਾਈ ਲਈ ਬਰੈਂਪਟਨ ਗਈ ਸੀ ਤੇ ਹੁਣ ਪੜ੍ਹਾਈ ਖਤਮ ਹੋਣ ’ਤੇ ਉਸ ਨੇ ਵਰਕ ਪਰਮਿਟ ਅਪਲਾਈ ਕਰਨਾ ਸੀ। ਬੀਤੇ ਦਿਨੀਂ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਪਿਤਾ ਮੁਤਾਬਕ ਮੇਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਲਈ ਦਾਨ ਕੀਤੇ ਗਏ ਅਤੇ ਅੱਜ ਬਰੈਂਪਟਨ ’ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹਲਕਾ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਕੁਲਬੀਰ ਸਿੰਘ ਜ਼ੀਰਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਬੋਤੀਆਂ ਵਾਲਾ ਵਾਸੀ ਲੜਕੀ ਦੀ ਕੈਨੇਡਾ ’ਚ ਮੌਤ
