ਲਾਲ ਕਿਲ੍ਹਾ ਮੈਦਾਨ ’ਚ ਬਣੀ Tent City, 108 ਟੈਂਟਾਂ ‘ਚ ਸੰਗਤ ਦੀ ਸਹੂਲਤ ਲਈ ਖ਼ਾਸ ਪ੍ਰਬੰਧ, ਦੇਖੋ ਵੀਡੀਓ

 ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹੇ ‘ਤੇ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 23 ਨਵੰਬਰ ਤੋਂ 25 ਨਵੰਬਰ 2025 ਤੱਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਨਵੰਬਰ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਉਨ੍ਹਾਂ ਦੇ ਸ਼ਾਮਲ ਹੋਣ ਦਾ ਸਮਾਂ ਅਜੇ ਤੈਅ ਨਹੀਂ ਹੋਇਆ ਹੈ।

ਸ਼ਤਾਬਦੀ ਸਮਾਗਮ ਵਿੱਚ ਆਉਣ ਵਾਲੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਲਾਲ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ‘ਟੈਂਟ ਸਿਟੀ’ ਬਣਾਈ ਗਈ ਹੈ । ਇਸ ਟੈਂਟ ਸਿਟੀ ਵਿੱਚ ਕੁੱਲ 108 ਟੈਂਟ ਬਣਾਏ ਗਏ ਹਨ । ਹਰੇਕ ਟੈਂਟ ਦੇ ਅੰਦਰ 20 ਬਿਸਤਰੇ ਲਗਾਏ ਗਏ ਹਨ । ਸ਼ਰਧਾਲੂਆਂ ਲਈ ਖਾਸ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਰਦੀ ਤੋਂ ਬਚਣ ਲਈ ਰਜਾਈਆਂ  ਅਤੇ ਸਾਫ਼-ਸਫ਼ਾਈ ਦੇ ਵਿਸ਼ੇਸ਼ ਪ੍ਰਬੰਧ ਸ਼ਾਮਲ ਹਨ । ਇਸ ਤੋਂ ਇਲਾਵਾ ਸੁਰੱਖਿਆ ਦੇ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ । ਪੂਰੇ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ ।

ਇਸ ਤਰ੍ਹਾਂ ਹੋਣਗੇ ਸਮਾਗਮ
 23 ਨਵੰਬਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਨਵੰਬਰ 2025 (ਐਤਵਾਰ) ਲਾਲ ਕਿਲ੍ਹਾ ਮੈਦਾਨ, ਦਿੱਲੀ ਵਿਖੇ ਸ਼ਾਮ 5:45 ਤੋਂ ਰਾਤ ਤਕ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
 24 ਨਵੰਬਰ
ਸ਼ਹੀਦੀ ਦਿਹਾੜੇ ਨੂੰ ਸਮਰਪਿਤ 24 ਨਵੰਬਰ 2025 (ਸੋਮਵਾਰ) ਲਾਲ ਕਿਲ੍ਹਾ ਮੈਦਾਨ, ਦਿੱਲੀ ਵਿਖੇ ਸ਼ਾਮ 5:45 ਤੋਂ ਰਾਤ ਤਕ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
 25 ਨਵੰਬਰ
25 ਨਵੰਬਰ 2025 , ਮੰਗਲਵਾਰ (ਸਵੇਰੇ) ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
 

By Rajeev Sharma

Leave a Reply

Your email address will not be published. Required fields are marked *