ਨੈਸ਼ਨਲ ਟਾਈਮਜ਼ ਬਿਊਰੋ :- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਇਲਾਕੇ ਵਿਚ ਇਕ ਸਥਾਨਕ ਨਿਵਾਸੀ ਨੇ 2,000 ਰੁਪਏ ਦੇ ਕਰਜ਼ੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ 23 ਸਾਲਾ ਨੌਜਵਾਨ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 12.10 ਵਜੇ ਵਾਪਰੀ ਜਦੋਂ ਫਰਦੀਨ ਨੇ ਦੋਸ਼ੀ ਆਦਿਲ ਨੂੰ 2,000 ਰੁਪਏ ਵਾਪਸ ਕਰਨ ਲਈ ਕਿਹਾ ਜੋ ਉਸ ਨੇ ਉਸ ਤੋਂ ਉਧਾਰ ਲਏ ਸਨ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਫਰਾਬਾਦ ਪੁਲਸ ਸਟੇਸ਼ਨ ਨੂੰ ਚਾਕੂ ਮਾਰਨ ਦੀ ਘਟਨਾ ਬਾਰੇ ਸੂਚਨਾ ਮਿਲੀ ਅਤੇ ਜੇ.ਪੀ.ਸੀ. ਹਸਪਤਾਲ ਪਹੁੰਚਣ ’ਤੇ ਅਧਿਕਾਰੀਆਂ ਨੇ ਪਾਇਆ ਕਿ ਫਰਦੀਨ ਨੂੰ ਉਸ ਦੇ ਪਿਤਾ ਹਸਪਤਾਲ ਲੈ ਕੇ ਆਏ ਸਨ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
