ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ by election ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਨੇ ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਬਾਈਚੋਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਇਹ ਚੋਣ ਆਮ ਆਦਮੀ ਪਾਰਟੀ ਲਈ ਮਹੱਤਵਪੂਰਣ ਮੰਨੀ ਜਾ ਰਹੀ ਹੈ, ਜਿਸ ਲਈ ਪਾਰਟੀ ਨੇ ਪੰਜਾਬ ਅਤੇ ਦੇਸ਼ ਪੱਧਰੀ ਨੇਤਾਵਾਂ ਨੂੰ ਪ੍ਰਚਾਰ ਲਈ ਮੈਦਾਨ ’ਚ ਉਤਾਰਣ ਦਾ ਫੈਸਲਾ ਕੀਤਾ ਹੈ। ਸੂਚੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਰਾਘਵ ਚੱਢਾ, ਪੰਜਾਬ ਕੈਬਨਿਟ ਮੰਤਰੀਆਂ, ਵਧੀਆ ਪ੍ਰਦਰਸ਼ਨ ਕਰ ਰਹੇ ਵਿਧਾਇਕਾਂ ਤੋਂ ਲੈ ਕੇ ਸੰਸਦ ਮੈਂਬਰਾਂ ਤੱਕ ਦੇ ਨਾਂ ਸ਼ਾਮਲ ਹਨ।

ਪਾਰਟੀ ਦੇ ਵਰਕਰਾਂ ਵਿੱਚ ਚੋਣੀ ਜੋਸ਼ ਪੈਦਾ ਕਰਨ ਅਤੇ ਵਿਰੋਧੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਜਵਾਬ ਦੇਣ ਲਈ ਇਹ ਸਟਾਰ ਪ੍ਰਚਾਰਕ ਵੱਖ-ਵੱਖ ਰੈਲੀਆਂ, ਡੋਰ-ਟੂ-ਡੋਰ ਮੁਹਿੰਮਾਂ ਅਤੇ ਮੀਟਿੰਗਾਂ ਰਾਹੀਂ ਜਨਤਾ ਨਾਲ ਸੰਪਰਕ ਕਰਨਗੇ।

ਆਪ ਨੇ ਉਮੀਦ ਜਤਾਈ ਹੈ ਕਿ ਇਹ ਟੀਮ ਲੁਧਿਆਣਾ ਵੈਸਟ ’ਚ ਪਾਰਟੀ ਦੇ ਹੱਕ ’ਚ ਮਾਹੌਲ ਬਣਾਏਗੀ ਤੇ ਚੋਣ ਨਤੀਜੇ ਵਿੱਚ ਫਾਇਦਾ ਮਿਲੇਗਾ।

ਇਸ ਸੂਚੀ ਨੂੰ ਚੋਣ ਕਮਿਸ਼ਨ ਕੋਲ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *