ਪੰਜਾਬ ਸਰਕਾਰ ਦਾ ਐਕਸ਼ਨ! ਇਨ੍ਹਾਂ ਅਫ਼ਸਰਾਂ ਨੂੰ ਕਰ’ਤਾ Suspend

ਚੰਡੀਗੜ੍ਹ: ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਜਾਰੀ ਰੱਖਦਿਆਂ ਬਠਿੰਡਾ ਤੇ ਮਾਨਸਾ ‘ਚ ਤਾਇਨਾਤ ਪਨਸਪ ਦੇ 5 ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਲਿਖਤੀ ਤੌਰ ‘ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। 

ਜਾਣਕਾਰੀ ਮੁਤਾਬਕ ਇਹ ਕਾਰਵਾਈ ਪਨਸਪ ‘ਚ ਫਰਜ਼ੀਵਾੜੇ ਨਾਲ ਜੁੜੇ ਮਾਮਲੇ ‘ਤੇ ਹੋਈ ਹੈ। ਇਸ ਤਹਿਤ ਮਾਨਸਾ ‘ਚ ਤਾਇਨਾਤ ਸੀਨੀਅਰ ਸਹਾਇਕ ਸੰਦੀਪ ਕੁਮਾਰ ਅਤੇ ਬਠਿੰਡਾ ਵਿਚ ਤਾਇਨਾਤ ਅਮਨਦੀਪ ਸਿੰਘ, ਰੁਪਿੰਦਰ ਕੁਮਾਰ, ਸੁਰਿੰਦਰ ਕੁਮਾਰ ਤੇ ਪਵਿੱਤਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਇਨ੍ਹਾਂ ਦਾ ਸਦਰ ਮੁਕਾਮ ਪਨਸਪ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤਾ ਗਿਆ ਹੈ। 

By Gurpreet Singh

Leave a Reply

Your email address will not be published. Required fields are marked *