ਅਦਾਕਾਰਾ ਸੋਨਮ ਬਾਜਵਾ ਫੇਰ ਵਿਵਾਦਾਂ ‘ਚ ਘਿਰੀ, ਪੜ੍ਹੋ ਕੀ ਹੈ ਮਾਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਗੋਆ ਵਿੱਚ ਅਦਾਕਾਰਾ ਸੋਨਮ ਬਾਜਵਾ ਦੇ ਨਵੇਂ ਸਾਲ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮ ਨੂੰ ਡਾਂਸ ਪਰਫੋਰਮ ਕੀਤਾ। ਜਿਸ ਤੋਂ ਬਾਅਦ ਕੁਝ ਲੋਕ ਗੁੱਸੇ ਵਿੱਚ ਆ ਗਏ। ਸੋਨਮ ਦੀ ਪਰਫੋਰਮੈਂਸ ਨੂੰ ਲੈ ਕੇ ਅਤੇ ਉਸ ਦੇ ਛੋਟੇ ਪਹਿਰਾਵੇ ਨੂੰ ਲੈ ਕੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਸੋਨਮ ਬਾਜਵਾ ਦਾ ਵੀਡੀਓ ਜਦੋਂ ਸਾਹਮਣੇ ਆਇਆ ਤਾਂ ਇੱਕ ਯੂਜ਼ਰ ਨੇ ਲਿਖਿਆ ਕਿ ਸੋਨਮ ਛੋਟੇ ਕੱਪੜੇ ਪਾ ਕੇ ਪੰਜਾਬ ਦਾ ਜਲੂਸ ਕੱਢ ਰਹੀ ਹੈ। ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਗੁੱਸੇ ਵਿੱਚ ਆਏ ਯੂਜ਼ਰ ਨੇ ਸੋਨਮ ਨੂੰ ਇੱਕ ਅਸਫਲ ਹੀਰੋਇਨ ਵੀ ਕਿਹਾ। ਪਰਫੋਰਮੈਂਸ ਦੌਰਾਨ ਸੋਨਮ ਦੇ ਡਾਂਸ ਮੂਵਜ਼ ਦੇਖਣ ਤੋਂ ਬਾਅਦ ਇੱਕ ਨੈਟੀਜਨ ਨੇ ਕਿਹਾ ਕਿ ਜਦੋਂ ਵੱਖਵਾਦੀਆਂ ਦਾ ਸਮਾਂ ਵਧੀਆ ਸੀ। ਉਦੋਂ ਅਜਿਹੀ ਗੰਦਗੀ ਨਹੀਂ ਹੋਇਆ ਕਰਦੀ ਸੀ।

ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਸੋਨਮ ਬਾਜਵਾ ਵਿਵਾਦਾਂ ਵਿੱਚ ਫਸੀ ਹੈ। ਇਸ ਤੋਂ ਪਹਿਲਾਂ ਵੀ ਸੋਨਮ ਦਾ ਵਿਵਾਦਾਂ ਨਾਲ ਰਿਸ਼ਤਾ ਰਿਹਾ ਹੈ। ਇੱਕ ਫਿਲਮ ਵਿੱਚ ਸ਼ਰਾਬ-ਸਿਗਰੇਟ ਪੀਣਾ ਅਤੇ ਫਿਰ ਮਸਜ਼ਿਦ ਵਿੱਚ ਸ਼ੂਟਿੰਗ ਨੂੰ ਲੈ ਕੇ ਉਹ ਵਿਵਾਦਾਂ ਵਿੱਚ ਘਿਰ ਚੁੱਕੀ ਹੈ।

ਸ਼ਾਹੀ ਇਮਾਮ ਨੂੰ ਮੁਆਫ਼ੀ ਮੰਗਣੀ ਪਈ

ਇਸ ਤੋਂ ਪਹਿਲਾਂ ਸੋਨਮ ਬਾਜਵਾ ਨੂੰ ਲੁਧਿਆਣਾ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਤੋਂ ਮੁਆਫ਼ੀ ਮੰਗਣੀ ਪਈ ਸੀ। ਪੰਜਾਬੀ ਫਿਲਮ “ਪਿੱਟ ਸਿਆਪਾ” ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਮਸਜਿਦ ਵਿੱਚ ਸ਼ੂਟਿੰਗ ਕੀਤੀ ਸੀ। ਸ਼ਾਹੀ ਇਮਾਮ ਨੇ ਕਿਹਾ ਸੀ ਕਿ ਮਸਜਿਦ ਵਿੱਚ ਸ਼ੂਟਿੰਗ ਕਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉੱਥੇ ਹੀ ਖਾਣਾ-ਪੀਣਾ ਖਾਧਾ ਗਿਆ ਸੀ।

ਦ੍ਰਿਸ਼ ਇੱਕ ਮਸਜਿਦ ਵਿੱਚ ਫਿਲਮਾਏ ਗਏ ਸਨ ਜੋ ਮਰਿਆਦਾ ਦੀ ਉਲੰਘਣਾ ਕਰਦੇ ਸਨ। ਸ਼ਾਹੀ ਇਮਾਮ ਨੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਨੂੰ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਸੋਨਮ ਬਾਜਵਾ ਵਿਰੁੱਧ ਐਫਆਈਆਰ ਦਰਜ ਕਰਨ ਲਈ ਕਿਹਾ। ਸੋਨਮ ਅਤੇ ਉਸ ਦੀ ਟੀਮ ਨੇ ਮੁਆਫੀ ਮੰਗ ਕੇ ਵਿਵਾਦ ਨੂੰ ਹੱਲ ਕੀਤਾ।

ਫਿਲਮ ਵਿੱਚ ਸ਼ਰਾਬ ਅਤੇ ਸਿਗਰਟ ਨੂੰ ਲੈ ਕੇ ਵਿਵਾਦ

ਤਿੰਨ ਮਹੀਨੇ ਪਹਿਲਾਂ, ਅਦਾਕਾਰਾ ਸੋਨਮ ਬਾਜਵਾ ਇੱਕ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਸੀ। ਟ੍ਰੇਲਰ ਵਿੱਚ ਸੋਨਮ ਬਾਜਵਾ ਨੂੰ ਸ਼ਰਾਬ ਪੀਂਦੇ ਅਤੇ ਸਿਗਰਟ ਫੜਦੇ ਦਿਖਾਇਆ ਗਿਆ ਸੀ। ਪੰਜਾਬ ਕਲਾਕਾਰ ਮੰਚ ਨੇ ਇਸ ਬਾਰੇ ਸਵਾਲ ਉਠਾਏ। ਇਸ ਤੋਂ ਇਲਾਵਾ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਨੇ ਸਿਗਰਟਨੋਸ਼ੀ ਦੇ ਪ੍ਰਚਾਰ ‘ਤੇ ਇਤਰਾਜ਼ ਜਤਾਇਆ।

By Gurpreet Singh

Leave a Reply

Your email address will not be published. Required fields are marked *