ਫਾਜਿਲਕਾ ਵਿੱਚ ਹੜ੍ਹ ਤੋਂ ਬਾਅਦ ਕਿਸਾਨ ਖੇਤਾਂ ਵਿੱਚ ਜਮ੍ਹਾਂ ਰੇਤ ਟਰਾਲੀਆਂ ਵਿੱਚ ਭਰਕੇ ਵੇਚਣ ਲਈ ਨਿਕਲੇ

ਨੈਸ਼ਨਲ ਟਾਈਮਜ਼ ਬਿਊਰੋ :- ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਆਏ ਹੜ੍ਹ ਕਾਰਨ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋ ਗਈਆਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਹੜ੍ਹ ਦੇ ਪਾਣੀ ਨਾਲ ਰੇਤ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਈ ਫੁੱਟ ਤੱਕ ਜਮ੍ਹਾ ਹੋ ਗਈ। ਹੁਣ ਕਿਸਾਨ ਆਪਣੇ ਮਜ਼ਦੂਰਾਂ ਦੀ ਮਦਦ ਨਾਲ ਇਸ ਰੇਤ ਨੂੰ ਟਰਾਲੀਆਂ ਵਿੱਚ ਭਰ ਕੇ ਫਾਜਿਲਕਾ ਸ਼ਹਿਰ ਵੱਲ ਵੇਚਣ ਲਈ ਨਿਕਲੇ ਹਨ।

ਕਿਸਾਨ ਪੂਰਨ ਸਿੰਘ ਨੇ ਦੱਸਿਆ ਕਿ ਉਸਦੀ 12 ਏਕੜ ਜ਼ਮੀਨ ਵਿੱਚ ਲਗਭਗ 4 ਫੁੱਟ ਤੱਕ ਰੇਤ ਜਮ੍ਹਾ ਹੋ ਗਈ। ਇਸਨੂੰ ਮਜ਼ਦੂਰਾਂ ਦੁਆਰਾ ਹਟਾਇਆ ਜਾ ਰਿਹਾ ਹੈ। ਉਹ ਰੇਤ ਨਾਲ ਟਰੈਕਟਰ ਟਰਾਲੀਆਂ ਲੱਦ ਰਹੇ ਹਨ ਅਤੇ ਉਹ ਖੁਦ ਰੇਤ ਭਰੀ ਟਰੈਕਟਰ ਟਰਾਲੀ ਲੈ ਕੇ ਫਾਜਿਲਕਾ ਵੇਚਣ ਜਾ ਰਹੇ ਹਨ। ਇਸੇ ਤਰ੍ਹਾਂ, ਗੁੱਦੜ ਭੈਣੀ ਦੇ ਕਿਸਾਨ ਅਜੈ ਨੇ ਵੀ ਦੱਸਿਆ ਕਿ ਉਹਨਾਂ ਦੀ ਜ਼ਮੀਨ ਵਿੱਚ ਵੀ ਕਾਫ਼ੀ ਰੇਤ ਜਮ੍ਹਾ ਹੋਈ ਹੈ, ਜਿਸਨੂੰ ਮਜ਼ਦੂਰਾਂ ਦੀ ਮਦਦ ਨਾਲ ਟਰਾਲੀਆਂ ਵਿੱਚ ਭਰ ਕੇ ਸ਼ਹਿਰ ਵੇਚਣ ਲਈ ਲੈ ਜਾਇਆ ਜਾ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ ਅਤੇ ਹੁਣ ਉਹ ਇਸ ਰੇਤ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਨਗੇ। ਕਿਸਾਨਾਂ ਦਾ ਦੋਸ਼ ਹੈ ਕਿ ਮਾਈਨਿੰਗ ਵਿਭਾਗ ਉਨ੍ਹਾਂ ਤੋਂ ਰੇਤ ਚੁੱਕਣ ਲਈ ਪ੍ਰਸ਼ਾਸਨਿਕ ਇਜਾਜ਼ਤ ਮੰਗ ਰਿਹਾ ਹੈ। ਉਨ੍ਹਾਂ ਨੂੰ ਰਸਤੇ ਵਿੱਚ ਰੋਕਿਆ ਜਾ ਰਿਹਾ ਹੈ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਰੇਤ ਵੇਚਦੇ ਸਮੇਂ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

By Gurpreet Singh

Leave a Reply

Your email address will not be published. Required fields are marked *