ਮਾਂ ਤੇ ਭਰਾ ਦੇ ਕਤਲ ਤੋਂ ਬਾਅਦ ਜੱਗੂ ਗਰੁੱਪ ਨੇ ਪਾਈ ਪੋਸਟ, ਧਮਕੀ ਦਿੰਦਿਆਂ ਕਿਹਾ, ਹੁਣ ਹੱਦਾਂ ਪਾਰ…

ਬਟਾਲਾ/ਗੁਰਦਾਸਪੁਰ : ਬਟਾਲਾ-ਕਾਦੀਆਂ ਰੋਡ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਸ ਦੇ ਚਚੇਰੇ ਭਰਾ ਦੇ ਕੀਤੇ ਗਏ ਕਤਲ ਤੋਂ ਬਾਅਦ ਹੁਣ ਜੱਗੂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਕਥਲ ਪੋਸਟ ਵਿਚ ਜੱਗੂ ਨੇ ਬਦਲਾ ਲੈਣ ਦੀ ਗੱਲ ਆਖੀ ਹੈ। 

ਜੱਗੂ ਵੱਲੋਂ ਸਾਂਝੀ ਕੀਤੀ ਗਈ ਕਥਿਤ ਪੋਸਟ “ਚ ਕੀ ਲਿਖਿਆ

ਉਕਤ ਘਟਨਾ ਤੋਂ ਬਾਅਦ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਵਿਚ ਲਿਖਿਆ ਹੈ ਕਿ ਸਾਡੇ ਭਰਾ ਅਤੇ ਮਾਂ ਦਾ ਕਤਲ ਗਲਤ ਸੀ। ਸਾਡੀ ਦੁਸ਼ਮਣੀ ਸਾਡੇ ਵਿਚਕਾਰ ਹੈ, ਇਕ ਦੂਜੇ ਦੇ ਪਰਿਵਾਰਾਂ ਨਾਲ ਨਹੀਂ। ਹਰ ਕਿਸੇ ਦੇ ਮਾਂ-ਬਾਪ ਆਮ ਲੋਕਾਂ ਵਾਂਗ ਰਹਿੰਦੇ ਹਨ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ, ਆਮ ਲੋਕ ਨਹੀਂ। ਗੈਂਗਵਾਰ ਹੁੰਦੇ ਹੈ ਪਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਕ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿਚ ਮੁਆਫ਼ੀ ਮੰਗੀ ਸੀ। ਅਸੀਂ ਕਦੇ ਕਿਸੇ ਦੇ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਪਹਿਲਾਂ ਵੀ ਸਾਡੇ ਭਰਾਵਾਂ ਦਾ ਕਤਲ ਕੀਤਾ ਗਿਆ ਹੈ ਅਤੇ ਅਸੀਂ ਬਦਲਾ ਲਿਆ। ਖੈਰ, ਅੱਜ ਸਾਡਾ ਭਰਾ ਅਤੇ ਮਾਂ ਚਲੇ ਗਏ ਹਨ, ਅੱਜ ਚੁਣੌਤੀ ਦੇਣ ਦਾ ਸਮਾਂ ਨਹੀਂ ਹੈ। ਵਾਹਿਗੁਰੂ ਫੈਸਲਾ ਕਰੇਗਾ ਕਿ ਅੱਗੇ ਕੀ ਹੋਵੇਗਾ। ਉਹ ਮਾਂ ਜਿਸਨੇ ਮੇਰੇ ਲਈ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਵੇਖੀਆਂ, ਮੈਂ ਉਸਦਾ ਬਦਲਾ ਨਹੀਂ ਲੈ ਸਕਦਾ, ਅੱਜ ਮੈਂ ਆਪਣੇ ਪਿਤਾ ਨੂੰ ਵੀ ਯਾਦ ਕਰ ਰਿਹਾ ਹਾਂ। ਵਾਹਿਗੁਰੂ ਸਾਨੂੰ ਅਸੀਸ ਦੇਵੇ, ਹੁਣ ਕੋਈ ਸਾਡੇ ਬਾਰੇ ਕੁਝ ਗਲਤ ਨਾ ਕਹੇ ਕਿਉਂਕਿ ਹੁਣ ਹੱਦਾਂ ਪਾਰ ਹੋ ਜਾਣਗੀਆਂ। ਇਥੇ ਖਾਸ ਤੌਰ ‘ਤੇ ਦੱਸ ਦਈਏ ਕਿ ਸੋਸ਼ਲ ਮੀਡੀਆ “ਤੇ ਵਾਇਰਲ ਹੋਈ ਇਸ ਪੋਸਟ ਦੀ ਜਗ ਬਾਣੀ ਪੁਸ਼ਟੀ ਨਹੀਂ ਕਰਦਾ ਹੈ। 

ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਵੀਰਵਾਰ ਰਾਤ ਬਟਾਲਾ ਦੇ ਕਾਦੀਆਂ ਰੋਡ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਸ ਦੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਉਦੋਂ ਹੋਈ ਜਦੋਂ ਜੱਗੂ ਦੀ ਮਾਂ ਅਤੇ ਉਸ ਦਾ ਭਰਾ ਕਾਰ ਵਿਚ ਬੈਠ ਕੇ ਘਰੋਂ ਬਾਹਰ ਨਿਕਲੇ ਸਨ। ਇਸ ਦੌਰਾਨ ਪਹਿਲਾਂ ਤੋਂ ਤਾਕ ਵਿਚ ਬੈਠੇ ਸ਼ੂਟਰਾਂ ਨੇ ਉਨ੍ਹਾਂ ਉਪਰ ਅੰਨ੍ਹੇਵਾਹ ਗੋਲੀਆਂ ਦਿੱਤੀਆਂ। ਵਾਰਦਾਤ ਵਿਚ ਜੱਗੂ ਦੇ ਭਰਾ ਦੀ ਮੌਕੇ “ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ। 

By Gurpreet Singh

Leave a Reply

Your email address will not be published. Required fields are marked *