ਪਿੰਡ ਲੋਹਗੜ੍ਹ ਦੇ ਅਗਨੀ ਵੀਰ ਜਵਾਨ ਦੀ ਝਾਰਖੰਡ ਵਿੱਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਫਿਰੋਜ਼ਪੁਰ ਦੇ ਨੇੜਲੇ ਪਿੰਡ ਦੇ ਜਵਾਨ ਦੀ ਝਾਰਖੰਡ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਲੋਹਗੜ੍ਹ ਦੇ ਅਗਨੀ ਵੀਰ ਜਵਾਨ ਜਸ਼ਨਪ੍ਰੀਤ ਸਿੰਘ ਦੀ ਝਾਰਖੰਡ ਵਿੱਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 21 ਸਾਲ ਦਾ ਜਵਾਨ ਜੋ ਕਿ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਭਾਰਤੀ ਸੈਨਾ ਵਿੱਚ ਅਗਨੀਵੀਰ ਜਵਾਨ ਵਜੋਂ ਭਰਤੀ ਹੋਇਆ ਸੀ।

ਜਸ਼ਨਪ੍ਰੀਤ ਦੀ ਟ੍ਰੇਨਿੰਗ ਅਗਲੇ ਮਹੀਨੇ 12 ਦਸੰਬਰ ਨੂੰ ਖਤਮ ਹੋਣੀ ਸੀ ਪਰ ਬੀਤੇ ਕੱਲ੍ਹ 18 ਨਵੰਬਰ ਨੂੰ ਸਵੇਰੇ ਟ੍ਰੇਨਿੰਗ ਕਰਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਸ਼ਨਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਘਰ ਵਿੱਚ ਉਸਦੀ ਮਾਂ ਅਤੇ ਇੱਕ ਛੋਟਾ ਭਰਾ ਹੈ। ਜਸ਼ਨਪ੍ਰੀਤ ਦੀ ਮਾਂ ਅਮਰਜੀਤ ਕੌਰ ਨਰੇਗਾ ਮਜ਼ਦੂਰ ਹੈ ਤੇ ਭਰਾ ਮਜ਼ਦੂਰੀ ਕਰਦਾ ਹੈ।

ਉਹ ਆਪਣੇ ਫ਼ੌਜੀ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਦੇ ਬਹੁਤ ਨੇੜੇ ਸੀ, ਕਿਉਂਕਿ ਉਸਦੀ ਟ੍ਰੇਨਿੰਗ ਅਗਲੇ ਮਹੀਨੇ 12 ਦਸੰਬਰ ਨੂੰ ਖ਼ਤਮ ਹੋਣੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਨੌਜਵਾਨ ਦੀ ਮੌਤ ਨਾਲ ਉਸਦੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਸ਼ਨਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਉਸਦੀ ਮਾਂ ਅਮਰਜੀਤ ਕੌਰ ਅਤੇ ਇਕ ਛੋਟਾ ਭਰਾ ਹੈ।

ਮਾਤਾ ਅਮਰਜੀਤ ਕੌਰ ਨਰੇਗਾ ਮਜ਼ਦੂਰ ਵਜੋਂ ਕੰਮ ਕਰਦੀ ਹੈ ਅਤੇ ਉਸਦਾ ਛੋਟਾ ਭਰਾ ਵੀ ਇਕ ਹਲਵਾਈ ਨਾਲ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਜਸ਼ਨਪ੍ਰੀਤ ਪਰਿਵਾਰ ਦਾ ਇਕ ਮਾਤਰ ਸਹਾਰਾ ਬਣਨ ਵਾਲਾ ਸੀ, ਪਰ ਉਸਦੇ ਅਚਾਨਕ ਤੁਰ ਜਾਣ ਨਾਲ ਪਰਿਵਾਰ ਦੀਆਂ ਉਮੀਦਾਂ ਵੀ ਟੁੱਟ ਗਈਆਂ ਹਨ।

By Gurpreet Singh

Leave a Reply

Your email address will not be published. Required fields are marked *