ਅਹਿਮਦਾਬਾਦ ਜਹਾਜ਼ ਹਾਦਸਾ Live: PM ਮੋਦੀ ਪਹੁੰਚੇ ਅਹਿਮਦਾਬਾਦ, ਜ਼ਖਮੀਆਂ ਨੂੰ ਮਿਲਣਗੇ ਅਤੇ ਹਾਦਸੇ ਵਾਲੀ ਥਾਂ ਦਾ ਕਰ ਰਹੇ ਦੌਰਾ !

ਨੈਸ਼ਨਲ ਟਾਈਮਜ਼ ਬਿਊਰੋ :- ਅਹਿਮਦਾਬਾਦ ਹਵਾਈ ਅੱਡੇ ਨੇੜੇ ਹੋਏ ਵੱਡੇ ਜਹਾਜ਼ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਪਹੁੰਚੇ। ਉਮੀਦ ਜਤਾਈ ਜਾ ਰਹੀ ਹੈ ਕਿ ਉਹ ਜ਼ਖਮੀਆਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ, ਹਾਦਸੇ ਵਾਲੀ ਥਾਂ ‘ਤੇ ਵੀ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਹਾਦਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਰੈਸਕਿਊ ਟੀਮਾਂ ਸਾਰੇ ਇਲਾਕੇ ‘ਚ ਮੁਹੱਤਾਤ ਨਿਗਰਾਨੀ ਕਰ ਰਹੀਆਂ ਹਨ।

ਵਿਜੇ ਰੂਪਾਨੀ ਦੀ ਪਤਨੀ ਅਹਿਮਦਾਬਾਦ ਪਹੁੰਚੀ, ਗ੍ਰਹਿ ਮੰਤਰੀ ਨੇ ਕੀਤਾ ਸਵਾਗਤ
ਜਹਾਜ਼ ਹਾਦਸੇ ਵਿੱਚ ਜਾਨ ਗੁਆ ਚੁੱਕੇ ਭਾਜਪਾ ਆਗੂ ਵਿਜੇ ਰੂਪਾਨੀ ਦੀ ਪਤਨੀ ਅੰਜਲੀ ਰੂਪਾਨੀ ਅੱਜ ਅਹਿਮਦਾਬਾਦ ਪਹੁੰਚੀ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਉਨ੍ਹਾਂ ਨੂੰ ਲੈਣ ਲਈ ਹਵਾਈ ਅੱਡੇ ‘ਤੇ ਮੌਜੂਦ ਸਨ। ਰੂਪਾਨੀ ਦੀ ਮੌਤ ਨੇ ਸੂਬੇ ਦੀ ਰਾਜਨੀਤੀ ਅਤੇ ਭਾਜਪਾ ਵਰਕਰਾਂ ‘ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਇਜ਼ਹਾਰ
ਅਹਿਮਦਾਬਾਦ ਹਾਦਸੇ ਨੇ ਸਾਰੇ ਦੇਸ਼ ਨੂੰ ਝੰਝੋੜ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਆਪਣੇ ਸ਼ੋਕ ਸੰਦੇਸ਼ ਰਾਹੀਂ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਰਕਾਰ ਪੀੜਤ ਪਰਿਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਸੰਵੇਦਨਾ
ਹਾਦਸੇ ਦੀ ਗੂੰਜ ਵਿਦੇਸ਼ ਤੱਕ ਸੁਣਾਈ ਦਿੱਤੀ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਅਹਿਮਦਾਬਾਦ ਹਾਦਸੇ ਉੱਤੇ ਦੁੱਖ ਜਤਾਇਆ ਹੈ। ਜਹਾਜ਼ ਵਿੱਚ ਕਈ ਬ੍ਰਿਟਿਸ਼ ਨਾਗਰਿਕ ਵੀ ਸਵਾਰ ਸਨ, ਜਿਸ ਕਰਕੇ ਉਨ੍ਹਾਂ ਨੇ ਭਾਰਤ ਦੀ ਸਰਕਾਰ ਨਾਲ ਨਿਰੀਖਣ ਤੇ ਸਹਿਯੋਗ ਦੀ ਗੱਲ ਵੀ ਕੀਤੀ।

By nishuthapar1

Leave a Reply

Your email address will not be published. Required fields are marked *