ਆਲ ਇੰਡੀਆ PNB ਅਫਸਰਜ਼ ਐਸੋਸੀਏਸ਼ਨ ਮੋਹਾਲੀ ਸਰਕਲ ਦੀਆਂ ਚੋਣਾਂ ਸਫਲਤਾਪੂਰਵਕ ਮੁਕੰਮਲ, ਅਮਨਦੀਪ ਸਿੰਘ ਦੀ ਟੀਮ ਨੇ ਮਾਰੀ ਵੱਡੀ ਜਿੱਤ

ਮੋਹਾਲੀ, 7 ਅਪ੍ਰੈਲ 2025 (ਗੁਰਪ੍ਰੀਤ ਸਿੰਘ): ਆਲ ਇੰਡੀਆ PNB ਅਫਸਰਜ਼ ਐਸੋਸੀਏਸ਼ਨ, ਮੋਹਾਲੀ ਸਰਕਲ ਦੀ ਤਿੰਨ ਸਾਲਾ ਮਿਆਦ ਲਈ ਚੋਣਾਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਫੇਜ਼ 2, ਮੋਹਾਲੀ ਵਿਖੇ ਸ਼ਾਂਤੀਪੂਰਕ ਅਤੇ ਲੋਕਤੰਤਰਿਕ ਮਾਹੌਲ ‘ਚ ਸਫਲਤਾਪੂਰਵਕ ਕਰਵਾਈਆਂ ਗਈਆਂ। ਜੋ ਕਿ ਅਧਿਕਾਰੀ ਵਰਗ ਵਿੱਚ ਲੋਕਤੰਤਰੀ ਭਾਵਨਾ ਅਤੇ ਏਕਤਾ ਨੂੰ ਦਰਸਾਉਂਦੀ ਹੈ।


ਆਲ ਇੰਡੀਆ ਪੀਐਨਬੀ ਅਫਸਰਜ਼ ਐਸੋਸੀਏਸ਼ਨ, ਮੋਹਾਲੀ ਸਰਕਲ ਦੇ ਰਿਟਰਨਿੰਗ ਅਫਸਰ ਜਗਜੀਤ ਸਿੰਘ ਟੀਨਾ ਨੇ ਕਿਹਾ ਕਿ ਕੁੱਲ 323 ਯੋਗ ਵੋਟਰਾਂ ਵਿੱਚੋਂ 265 ਨੇ ਚੋਣ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਕਿ ਮੈਂਬਰਾਂ ਦੀ ਉਤਸ਼ਾਹੀ ਭਾਗੀਦਾਰੀ ਨੂੰ ਦਰਸਾਉਂਦਾ ਹੈ। ਵੋਟਰਾਂ ਦੀ ਵੋਟਿੰਗ ਨੇ ਚੋਣ ਦੀ ਸਫਲਤਾ ਨੂੰ ਸਪੱਸ਼ਟ ਤੌਰ ‘ਤੇ ਦਰਸਾਇਆ। ਟੀਮ ਅਮਨਦੀਪ ਸਿੰਘ ਨੇ 265 ਵਿੱਚੋਂ 224 ਵੋਟਾਂ ਪ੍ਰਾਪਤ ਕਰਕੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਸਾਰੀਆਂ 11 ਸੀਟਾਂ ਜਿੱਤ ਲਈਆਂ। ਨਵੇਂ ਚੁਣੇ ਗਏ ਅਹੁਦੇਦਾਰਾਂ ਵਿੱਚ ਅਮਨਦੀਪ ਸਿੰਘ ਨੂੰ ਸਕੱਤਰ, ਸੰਜੀਵ ਦਿਓੜਾ ਨੂੰ ਪ੍ਰਧਾਨ, ਪਵਨਜੀਤ ਗਿੱਲ ਨੇ ਕਾਰਜਕਾਰੀ ਪ੍ਰਧਾਨ, ਜਸਕੰਵਰ ਸਿੰਘ ਘੁੰਮਣ ਨੇ ਉਪ ਪ੍ਰਧਾਨ, ਤਵਲੀਨ ਕੌਰ ਨੇ ਉਪ ਪ੍ਰਧਾਨ, ਰਜਨੀ ਵਾਲੀਆ ਨੇ ਸੰਯੁਕਤ ਸਕੱਤਰ, ਵਿਨੋਦ ਦੇਹਲ ਨੇ ਸੰਯੁਕਤ ਸਕੱਤਰ, ਬਲਵੰਤ ਸਿੰਘ ਬੰਗਾ ਨੇ ਖਜ਼ਾਨਚੀ, ਸਤੀਸ਼ ਸ਼ਰਮਾ ਨੇ ਸਹਿ-ਖਜ਼ਾਨਚੀ, ਅਨਿਲ ਗਾਬਾ ਨੇ ਕਾਰਜਕਾਰੀ ਮੈਂਬਰ ਅਤੇ ਰਾਜਿੰਦਰ ਕੁਮਾਰ ਨੇ ਕਾਰਜਕਾਰੀ ਮੈਂਬਰ ਦੀ ਚੋਣ ਵਿੱਚ ਜਿੱਤ ਹਾਸਲ ਕੀਤੀ ਹੈ।


ਆਲ ਇੰਡੀਆ ਪੀਐਨਬੀ ਅਫਸਰਜ਼ ਐਸੋਸੀਏਸ਼ਨ ਨੇ ਨਵੀਂ ਚੁਣੀ ਗਈ ਟੀਮ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਅਗਵਾਈ ਅਤੇ ਪੀਐਨਬੀ ਅਫਸਰਾਂ ਦੇ ਉਦੇਸ਼ ਪ੍ਰਤੀ ਸਮਰਪਣ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕੀਤਾ।

By Gurpreet Singh

Leave a Reply

Your email address will not be published. Required fields are marked *