ਕੈਨੇਡਾ ਨਾਲ FTA ਗੱਲਬਾਤ ਦੁਬਾਰਾ ਸ਼ੁਰੂ ਕਰਨ ’ਤੇ ਸਾਰੇ ਬਦਲ ਖੁੱਲ੍ਹੇ: ਪਿਊਸ਼ ਗੋਇਲ

ਨੈਸ਼ਨਲ ਟਾਈਮਜ਼ ਬਿਊਰੋ :- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ  ਨੇ ਕਿਹਾ ਕਿ ਕੈਨੇਡਾ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ’ਤੇ ਗੱਲਬਾਤ ਫਿਰ ਸ਼ੁਰੂ ਕਰਨ ਦੇ ਸਬੰਧ ’ਚ ਸਾਰੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਵਣਜ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ  ਦੇ ਬਰਾਮਦ ਸੰਵਰਧਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮਨਿੰਦਰ ਸਿੱਧੂ  ਦੇ ਨਾਲ 2 ਦੌਰ ਦੀ ਚਰਚਾ ਕੀਤੀ ਹੈ ਅਤੇ ਦੋਵੇਂ ਹੀ ਦੋਪੱਖੀ ਸਹਿਯੋਗ ਅਤੇ ਰਣਨੀਤੀਕ ਸਾਂਝੇ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵਿਚਾਰ ਕਰ ਰਹੇ ਹਨ।
 
ਗੋਇਲ ਨੇ ਇੱਥੇ ਕਿਹਾ,‘‘ਸਾਰੀਆਂ ਸੰਭਾਵਨਾਵਾਂ ਖੁੱਲ੍ਹੀਆਂ ਹਨ। ਅਸੀਂ ਹੁਣ ਤੱਕ 2 ਦੌਰ ਦੀ ਚਰਚਾ ਕੀਤੀ ਹੈ। ਅਸੀਂ ਦਿੱਲੀ ’ਚ ਇਕ ਉੱਚ ਪੱਧਰ ਮੰਤਰੀ ਪੱਧਰੀ ਬੈਠਕ ਲਈ ਮਿਲੇ ਸੀ। ਅਸੀਂ ਦੋਪੱਖੀ ਸਹਿਯੋਗ ਅਤੇ ਰਣਨੀਤੀਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।’’ ਕੈਨੇਡਾ ਦੇ ਮੰਤਰੀ  ਸਿੱਧੂ ਵਿਸ਼ਾਖਾਪਤਨਮ ’ਚ ਆਯੋਜਿਤ 30ਵੇਂ ਭਾਰਤੀ ਉਦਯੋਗ ਇੰਡਸਟਰੀ  (ਸੀ. ਆਈ. ਆਈ.) ਸਾਂਝੇਦਾਰੀ ਸਿਖਰ ਸੰਮੇਲਨ ’ਚ ਭਾਗ ਲੈਣ ਆਏ ਸਨ।  

ਗੋਇਲ ਨੇ ਇਸ  ਸਿਖਰ ਸੰਮੇਲਨ ’ਚ ਕਿਹਾ ਕਿ ਭਾਰਤ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਸੁਧਾਰਾਂ ਨੂੰ ਅੱਗੇ ਵਧਾਉਣ ’ਚ ਲੀਡਰਸ਼ਿਪ ਭੂਮਿਕਾ ਨਿਭਾਉਣ ਨੂੰ ਤਿਆਰ ਹੈ ਪਰ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸੁਧਾਰਾਂ ਦਾ ਫਾਰਮੈੱਟ ਵਿਕਾਸਸ਼ੀਲ ਅਤੇ ਘੱਟ ਵਿਕਸਤ ਦੇਸ਼ਾਂ ਦੀ ਸਲਾਹ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ।  ਇਹ  ਯਕੀਨੀ ਹੋਣਾ  ਚਾਹੀਦਾ ਹੈ ਕਿ ਪੂਰੀ ਕਵਾਇਦ ਕੁਝ ਉੱਨਤ ਦੇਸ਼ਾਂ ਦੇ ਏਜੰਡੇ  ਦੀ ਬਜਾਏ ਗਲੋਬਲ ਕਲਿਆਣ ਲਈ ਹੋਵੇ। 

By Rajeev Sharma

Leave a Reply

Your email address will not be published. Required fields are marked *