ਜਲੰਧਰ ਸਣੇ Punjab ਦੇ ਇਨ੍ਹਾਂ ਇਲਾਕਿਆਂ ‘ਚ ਭਲਕੇ ਬਿਜਲੀ ਰਹੇਗੀ ਬੰਦ

ਜਲੰਧਰ : 27 ਫਰਵਰੀ ਨੂੰ 11 ਕੇ. ਵੀ. ਸੁਦਾਮਾ ਵਿਹਾਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਬੰਦ ਰਹੇਗੀ, ਜਿਸ ਨਾਲ ਐੱਸ. ਏ. ਐੱਸ. ਨਗਰ, ਸੁਦਾਮਾ ਵਿਹਾਰ, ਪਾਰਕ ਐਵੇਨਿਊ, ਰੈਜ਼ੀਡੈਂਸੀ ਵਿਹਾਰ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।

ਮਾਨਸਾ : 11 ਕੇ.ਵੀ. ਕੈਂਚੀਆਂ ਫੀਡਰ ਦੀ ਜ਼ਰੂਰੀ ਮੈਂਨਟੇਨੈਂਸ (ਮੁਰੰਮਤ) ਦੇ ਕੰਮ ਕਾਰਨ ਅੱਜ 27 ਫਰਵਰੀ ਨੂੰ ਮਾਨਸਾ ਦੇ ਕਈ ਮੁੱਖ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੰਡ ਉਪ ਮੰਡਲ ਅਰਧ-ਸ਼ਹਿਰੀ ਮਾਨਸਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਇੰਜ. ਅੰਮ੍ਰਿਤਪਾਲ ਗੋਇਲ ਨੇ ਦੱਸਿਆ ਕਿ ਇਸ ਫੀਡਰ ਤੋਂ ਚੱਲਦੇ ਇਲਾਕੇ ਮਾਨਸਾ ਕੈਂਚੀਆਂ, ਬਠਿੰਡਾ-ਸੁਨਾਮ ਰੋਡ, ਖਿਆਲਾ ਲਿੰਕ ਰੋਡ, ਮਾਨਸਾ ਖੁਰਦ, ਐੱਚ. ਐੱਸ. ਰੋਡ, ਲੱਲੂਆਣਾ ਰੋਡ, ਪਿੰਕ ਸਿਟੀ ਅਤੇ ਡੀ. ਟੀ. ਓ. ਦਫਤਰ ਦੀ ਸਾਈਡ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।

ਨਵਾਂਸ਼ਹਿਰ : ਸਹਾਇਕ ਕਾਰਜਕਾਰੀ ਇੰਜੀਨੀਅਰ, ਦਿਹਾਤੀ ਸਬ-ਡਵੀਜ਼ਨ, ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, 66 ਕੇ.ਵੀ. ਭੀਣ ਸਬ-ਸਟੇਸ਼ਨ ‘ਤੇ ਰੱਖ-ਰਖਾਅ ਦੇ ਕੰਮ ਕਾਰਨ, 11 ਕੇ.ਵੀ. ਘਟਾਰੋ ਫੀਡਰ, 11 ਕੇ.ਵੀ. ਕੋਟ ਪੱਟੀ ਫੀਡਰ, 11 ਕੇ.ਵੀ. ਮੁਬਾਰਕਪੁਰ ਫੀਡਰ, 11 ਕੇ.ਵੀ. ਮਹਾਲੋਂ ਫੀਡਰ, 11 ਕੇ.ਵੀ. ਮੂਸਾਪੁਰ ਫੀਡਰ, 11 ਕੇ.ਵੀ. ਜੱਬੋਵਾਲ ਫੀਡਰ, 11 ਕੇ.ਵੀ. ਭੀਣ ਫੀਡਰ, 11 ਕੇ.ਵੀ. ਗਜਪੁਰ ਫੀਡਰ ’ਤੇ ਨਿਰਧਾਰਤ ਰੱਖ-ਰਖਾਅ/ਮੇਂਟੀਨੇਂਸ ਦੇ ਕੰਮ ਅਨੁਸਾਰ, 27 ਫਰਵਰੀ, 2026 ਨੂੰ ਬਿਜਲੀ ਸਪਲਾਈ ਠੱਪ ਰਹੇਗੀ। ਜਿਸ ਕਾਰਨ ਇਨ੍ਹਾਂ ਅਧੀਨ ਪੈਂਦੇ ਪਿੰਡ ਅਮਰਗੜ੍ਹ, ਭੰਗਲ ਕਲਾ, ਕਰਿਆਮ, ਜੱਬੋਵਾਲ, ਅਲਾਚੌਰ, ਗੱਲੋਵਾਲ, ਮਹਿੰਦੀਪੁਰ, ਭੀਣ, ਗੁਜਰਪੁਰ, ਪੱਲੀ ਉਂਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀ ਉਂਚੀ, ਬਰਨਾਲਾ ਕਲਾਂ, ਲੋਧੀਪੁਰ, ਅਲੀਪੁਰ, ਘਟਾਰੋ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ ਪਿੰਡਾਂ ਦੇ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਬੰਗਾ : ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਅਫਸਰ ਪਾਵਰਕਾਮ ਸ਼ਹਿਰੀ ਬੰਗਾ ਨੇ ਪ੍ਰੈਸ ਦੇ ਨਾਂ ਇਕ ਪੱਤਰ ਜਾਰੀ ਕਰ ਕੇ ਦੱਸਿਆ। 11 ਕੇ.ਵੀ. ਸ਼ਹਿਰੀ ਨੂੰ 3-ਨਵਾਂਸ਼ਹਿਰ ਰੋਡ ਫੀਡਰ ਦੀ ਆਰ. ਡੀ. ਐੱਸ. ਐੱਸ. ਸਕੀਮ ਅਧੀਨ 11 ਕੇ.ਵੀ. ਲਾਈਨ ਦਾ ਪੁਰਾਣਾ ਕੰਡਕਟਰ ਬਦਲੀ ਕਰਨ ਕਰ ਕੇ 11 ਕੇ.ਵੀ. ਸ਼ਹਿਰੀ 3 ਫੀਡਰ ਦੀ ਬਿਜਲੀ ਸਪਲਾਈ 27 ਫਰਵਰੀ ਨੂੰ ਸਵੇਰੇ 10:30 ਤੋਂ 3 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਅਧੀਨ ਆਉਣ ਵਾਲੇ ਪਿੰਡ ਜੀਂਦੋਵਾਲ ਗੁਰੂ ਨਾਨਕ ਨਗਰ ਨਵਾਂ ਸ਼ਹਿਰ ਰੋਡ ਚਰਨ ਕਵਲ ਰੋਡ ਰੇਲਵੇ ਰੋਡ ਮੁਕੰਦਪੁਰ ਰੋਡ ,ਪ੍ਰੀਤ ਨਗਰ ,ਐੱਮ. ਸੀ. ਕਾਲੋਨੀ, ਨਿਊ ਗਾਂਧੀ ਨਗਰ , ਜਗਦੰਬੇ ਰਾਈਸ ਮਿਲ , ਡੈਰਿਕ ਸਕੂਲ,ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

By Gurpreet Singh

Leave a Reply

Your email address will not be published. Required fields are marked *