ਨੈਸ਼ਨਲ ਟਾਈਮਜ਼ ਬਿਊਰੋ :- ਟੈਕਨੋਲੋਜੀ ਦੀ ਦੁਨੀਆ ‘ਚ ਜਾਪਾਨ ਨੇ ਇਕ ਹੋਰ ਇਤਿਹਾਸ ਰਚਿਆ ਹੈ। ਜਿੱਥੇ ਅਮਰੀਕਾ ਅਤੇ ਚੀਨ 5G ਅਤੇ 6G ਦੀ ਦੌੜ ਵਿਚ ਰੁੱਲੇ ਪਏ ਹਨ, ਉਥੇ ਜਾਪਾਨ ਨੇ ਇੰਟਰਨੈੱਟ ਸਪੀਡ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ।
ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇੰਫ਼ਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨੋਲੋਜੀ (NICT) ਵੱਲੋਂ 1.02 ਪੈਟਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਹਾਸਲ ਕੀਤੀ ਗਈ ਹੈ। ਇਹ ਸਪੀਡ ਇੰਨੀ ਤੇਜ਼ ਹੈ ਕਿ ਇਕ ਸਕਿੰਟ ‘ਚ Netflix ਦੀ ਪੂਰੀ ਲਾਇਬ੍ਰੇਰੀ ਜਾਂ ਕਈ ਟੇਰਾਬਾਈਟ ਫਾਈਲਾਂ ਵੀ ਡਾਊਨਲੋਡ ਹੋ ਸਕਦੀਆਂ ਹਨ।
ਜਾਪਾਨ ਦੀ ਇਹ ਰਿਕਾਰਡ ਸਪੀਡ ਭਾਰਤ ਦੀ ਔਸਤ ਇੰਟਰਨੈੱਟ ਸਪੀਡ (63 Mbps) ਨਾਲੋਂ ਲਗਭਗ 1.6 ਕਰੋੜ ਗੁਣਾ ਵੱਧ ਹੈ।
ਤੇਅਮਰੀਕਾ ਨਾਲੋਂ ਵੀ ਇਹ ਸੈਂਕੜੇ ਹਜ਼ਾਰ ਗੁਣਾ ਤੇਜ਼ ਹੈ।
ਇਹ ਟੈਕਨੋਲੋਜੀ ਕਿਵੇਂ ਕੰਮ ਕਰਦੀ ਹੈ?
ਇਸ ਪ੍ਰਯੋਗ ‘ਚ 19‑ਕੋਰ ਵਾਲੀ ਖਾਸ ਓਪਟੀਕਲ ਫਾਈਬਰ ਲਾਈਨ ਦੀ ਵਰਤੋਂ ਕੀਤੀ ਗਈ ਸੀ। ਇਹ ਤਰੀਕਾ ਡਾਟਾ ਨੂੰ ਇੱਕੋ ਸਮੇਂ ਵਿੱਚ ਵੱਖ-ਵੱਖ ਲੇਨਾਂ ਰਾਹੀਂ ਭੇਜਣ ਦੀ ਸਲਾਹੀਅਤ ਰੱਖਦਾ ਹੈ। ਇੰਨ੍ਹਾ ਨੇ 1,800 ਕਿਲੋਮੀਟਰ ਦੀ ਲੰਬਾਈ ‘ਚ ਇਹ ਸਪੀਡ ਬਣਾਈ ਰੱਖੀ।
ਭਵਿੱਖ ਲਈ ਕੀ ਮਾਇਨੇ ਹਨ?
ਇਹ ਤਕਨੀਕ 6G, ਆਰਟੀਫ਼ੀਸ਼ਲ ਇੰਟੈਲੀਜੈਂਸ, ਕਲਾਊਡ ਕੰਪਿਊਟਿੰਗ, ਆਨਲਾਈਨ ਗੇਮਿੰਗ, HD ਵੀਡੀਓ ਸਟਰੀਮਿੰਗ ਅਤੇ ਰੀਅਲ-ਟਾਈਮ ਸਰਜਰੀ ਵਰਗੇ ਖੇਤਰਾਂ ਵਿੱਚ ਇਨਕਲਾਬ ਲਿਆ ਸਕਦੀ ਹੈ।
ਜਦ ਅਮਰੀਕਾ ਅਤੇ ਚੀਨ ਆਪਣੀ ਦੌੜ ’ਚ ਫਸੇ ਰਹਿ ਗਏ, ਜਾਪਾਨ ਨੇ ਖਾਮੋਸ਼ੀ ਨਾਲ ਵਿਗਿਆਨ ਅਤੇ ਇੰਟਰਨੈੱਟ ਦੀ ਦੁਨੀਆਂ ‘ਚ ਨਵੀਂ ਇਤਿਹਾਸਕ ਲਕੀਰ ਖਿੱਚ ਦਿੱਤੀ।
ਇਹ ਸਿਰਫ਼ ਰਿਕਾਰਡ ਨਹੀਂ, ਭਵਿੱਖ ਦੇ ਸੁਪਰਫਾਸਟ ਇੰਟਰਨੈੱਟ ਦੀ ਝਲਕ ਹੈ।