31
Oct
Technology (ਗੁਰਪ੍ਰੀਤ ਸਿੰਘ) : WhatsApp ਨੇ ਆਪਣੇ ਯੂਜ਼ਰਜ਼ ਲਈ ਚਾਰ ਨਵੇਂ ਫੀਚਰ ਪੇਸ਼ ਕੀਤੇ ਹਨ। ਇਨ੍ਹਾਂ ਦਾ ਮਕਸਦ ਗਰੁੱਪ ਚੈਟ ਨੂੰ ਪਹਿਲਾਂ ਨਾਲੋਂ ਵਧੇਰੇ ਆਸਾਨ ਅਤੇ ਸੁਵਿਧਾਜਨਕ ਬਣਾਉਣਾ ਹੈ। ਹੁਣ ਕਾਲਜ, ਦਫ਼ਤਰ ਜਾਂ ਪਰਿਵਾਰਕ ਗਰੁੱਪਾਂ ਵਿੱਚ ਜ਼ਰੂਰੀ ਮੈਸੇਜ ਲੱਭਣ ਅਤੇ ਨਵੇਂ ਮੈਂਬਰਾਂ ਨੂੰ ਪੁਰਾਣੀ ਗੱਲਬਾਤ ਨਾਲ ਜੋੜਨ ਵਿੱਚ ਮਦਦ ਮਿਲੇਗੀ। ਨਵੇਂ ਅਪਡੇਟ ਵਿੱਚ ਪਰਮਾਨੈਂਟ ਮੈਸੇਜ ਪਿੰਨ, ਚੈਟ ਹਿਸਟਰੀ ਸ਼ੇਅਰਿੰਗ, ਗਰੁੱਪ ਸਟੇਟਸ ਅਤੇ ਅਨਰੀਡ ਮੈਸੇਜ ਫਿਲਟਰ ਵਰਗੇ ਫੀਚਰ ਸ਼ਾਮਲ ਹਨ। ਹੁਣ ਮੈਸੇਜ ਨੂੰ ਲੰਬੇ ਸਮੇਂ ਤੱਕ ਕਰ ਸਕੋਗੇ ਪਿੰਨ WhatsApp 'ਤੇ ਹੁਣ ਜ਼ਰੂਰੀ ਮੈਸੇਜ ਨੂੰ ਲੰਬੇ ਸਮੇਂ ਤੱਕ ਗਰੁੱਪ ਚੈਟ ਦੇ ਸਭ ਤੋਂ ਉੱਪਰ ਰੱਖਿਆ ਜਾ ਸਕੇਗਾ। ਪਹਿਲਾਂ ਪਿੰਨ ਕੀਤੇ ਗਏ ਮੈਸੇਜ…
