ਅੰਮ੍ਰਿਤਸਰ: 1.3 ਕਿਲੋ ਹੈਰੋਇਨ ਬਰਾਮਦ, 6 ਨਸ਼ਾ ਤਸਕਰ ਗਿਰਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਪੁਲਿਸ ਨੇ ਵੱਖ-ਵੱਖ ਥਾਣਿਆਂ ਦੀ ਸਾਂਝੀ ਮੁਹਿੰਮ ਦੌਰਾਨ 1 ਕਿਲੋ 330 ਗ੍ਰਾਮ ਹੈਰੋਇਨ ਬਰਾਮਦ ਕਰਕੇ 6 ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ।ਛੇਹਰਟਾ ਥਾਣੇ ਦੀ ਪੁਲਿਸ ਨੇ 265 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਅਮਨਦੀਪ ਸਿੰਘ ਅਤੇ ਪਵਨ ਕੁਮਾਰ ਨੂੰ ਗਿਰਫ਼ਤਾਰ ਕੀਤਾ। ਇਹਨਾਂ ਉਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਦੂਜੀ ਕਾਰਵਾਈ ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਕੀਤੀ, ਜਿਸ ਵਿੱਚ 270 ਗ੍ਰਾਮ ਹੈਰੋਇਨ ਸਮੇਤ ਰਣਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਦੋਸ਼ੀ ਉਤੇ ਪਹਿਲਾਂ ਹੀ 10 ਕੇਸ ਦਰਜ ਹਨ, ਜਿਨ੍ਹਾਂ ਵਿੱਚ 8 ਨਸ਼ਾ ਤਸਕਰੀ ਨਾਲ ਜੁੜੇ ਹੋਏ ਹਨ।

ਬੀ-ਡਵੀਜ਼ਨ ਥਾਣੇ ਦੀ ਪੁਲਿਸ ਨੇ ਵੀ ਤਿੰਨ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਕੇ 260 ਗ੍ਰਾਮ ਹੈਰੋਇਨ ਸਮੇਤ ਖੁਸਵੰਤ ਸਿੰਘ, 270 ਗ੍ਰਾਮ ਹੈਰੋਇਨ ਸਮੇਤ ਹੈਪੀ ਅਤੇ 265 ਗ੍ਰਾਮ ਹੈਰੋਇਨ ਸਮੇਤ ਵਵਿੰਦਰ ਕੁਮਾਰ ਨੂੰ ਗਿਰਫ਼ਤਾਰ ਕੀਤਾ। ਇਹਨਾਂ ਵਿੱਚੋਂ ਕੁਝ ਦੋਸ਼ੀਆਂ ਉਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ।ਪੁਲਿਸ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਨਸ਼ਾ ਤਸਕਰਾਂ ਦੀ ਵੀ ਸ਼ਿਨਾਖ਼ਤ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *