ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਨਾਜਾਇਜ਼ ਜਗ੍ਹਾ ਉਤੇ ਬਣੀ ਗੁਮਟਾਲਾ ਪੁਲਿਸ ਚੌਂਕੀ ਉਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੀਲਾ ਪੰਜਾ ਚੱਲਿਆ। ਸਾਰੀ ਚੌਂਕੀ ਨੂੰ ਢਹਿ-ਢੇਰੀ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਇਸ ਗੁਮਟਾਲਾ ਪੁਲਿਸ ਚੌਂਕੀ ਉਤੇ ਗ੍ਰੇਨੇਡ ਹਮਲਾ ਹੋਇਆ ਸੀ। ਇਸ ਤੋਂ ਬਾਅਦ ਰੇਡੀਏਟਰ ਫਟਣ ਦੀ ਖਬਰ ਵਾਇਰਲ ਹੋਈ ਸੀ। ਗੁਮਟਾਲਾ ਪੁਲਿਸ ਚੌਂਕੀ ਨੈਸ਼ਨਲ ਹਾਈਵੇ ਬਾਈਪਾਸ ਉਤੇ ਬਣਾਈ ਗਈ ਸੀ।
ਪਲਾਟ ਦੇ ਮਾਲਕ ਅਤੇ ਜਿਸ ਜਗ੍ਹਾ ਤੇ ਪੁਲਿਸ ਚੌਂਕੀ ਨਜਾਇਜ਼ ਬਣੀ ਸੀ ਉਸ ਪਲਾਟ ਦੇ ਮਾਲਕ ਸੋਨੂ ਸਰਕਾਰੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ 2022 ਤੋਂ ਹੀ ਅਸੀਂ ਹਾਈ ਕੋਰਟ ਦੇ ਵਿੱਚ ਇਹ ਕੇਸ ਲੜ ਰਹੇ ਹਾਂ ਅਤੇ ਪਿਛਲੇ ਮਹੀਨੇ ਦੀ 28 ਤਰੀਕ ਨੂੰ ਹੀ ਇਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਸੀ ਕਿ ਤੁਸੀਂ ਇੱਥੋਂ ਆਪਣੀ ਚੌਂਕੀ ਹਟਾ ਲਵੋ ਪਰ ਇਨ੍ਹਾਂਂ ਵੱਲੋਂ ਚੌਂਕੀ ਨਹੀਂ ਹਟਾਈ ਸੀ ਅਤੇ ਬੀਤੀ 28 ਅਪ੍ਰੈਲ ਨੂੰ ਦੁਬਾਰਾ ਤੋਂ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਦੀ ਪੁਲਿਸ ਚੌਂਕੀ ਇੱਥੋਂ ਢਹਿ ਢੇਰੀ ਕਰ ਦਿੱਤੀ ਗਈ ਹੈ ਅਤੇ ਇਹ ਬਹੁਤ ਵੱਡੀ ਇੱਕ ਨਾਕਾਮੀ ਹੈ ਕਿ ਪੁਲਿਸ ਨੇ ਇੱਥੋਂ ਆਪਣੇ ਕਾਗਜ਼ਾਤ ਨਹੀਂ ਚੁੱਕੇ ਕਿਸੇ ਦੀ ਗੁਪਤ ਜਾਣਕਾਰੀ ਲੀਕ ਹੋ ਸਕਦੀ।
