ਬਿਕਰਮ ਮਜੀਠੀਆ ਮਾਮਲੇ ‘ਚ ਇਕ ਹੋਰ ਏਜੰਸੀ ਦੀ ਐਂਟਰੀ, ਵਿਜੀਲੈਂਸ ਤੋਂ ਮੰਗ ਲਿਆ ਪੂਰਾ ਵੇਰਵਾ

ਮੋਹਾਲੀ/ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਅੱਜ ਬਿਕਰਮ ਮਜੀਠੀਆ ਨਾਲ ਮਜੀਠਾ ਜਾ ਸਕਦੀ ਹੈI ਇਸ ਦੇ ਨਾਲ ਹੀ ਵਿਜੀਲੈਂਸ ਟੀਮ ਮਜੀਠੀਆ ਨਾਲ ਮੋਹਾਲੀ ਤੋਂ ਰਵਾਨਾ ਹੋ ਗਈ ਹੈI ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਂਟੀ ਨਾਰਕੋਟਿਕਸ ਬਿਊਰੋ (ਐੱਨ. ਸੀ. ਬੀ.) ਦੀ ਅੰਮ੍ਰਿਤਸਰ ਵਿਚਲੀ ਟੀਮ ਵੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰ ਸਕਦੀ ਹੈ।

ਟੀਮ ਨੇ ਵਿਜੀਲੈਂਸ ਤੋਂ ਉਕਤ ਮਾਮਲੇ ‘ਚ ਸਾਰਾ ਵੇਰਵਾ ਮੰਗਿਆ ਹੈ। ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾ ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ਸਿੱਧਾਰਥ ਚਟੋਪਾਧਿਆਏ ਅਤੇ ਇਸ ਤੋਂ ਬਾਅਦ ਈ. ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਵਿਜੀਲੈਂਸ ਕੋਲ ਬਿਆਨ ਦਰਜ ਕਰਵਾਏ ਹਨ।

ਜਾਂਚ ਟੀਮ ਵੱਲੋਂ ਡਰੱਗ ਮਨੀ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈI ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ‘ਚ ਮਜੀਠੀਆ ਦੇ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਜਾ ਰਹੀ ਹੈI ਇਸ ਦੇ ਨਾਲ ਹੀ ਮਜੀਠੀਆ ਦੀ ਪਛਾਣ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈI 



 

By Gurpreet Singh

Leave a Reply

Your email address will not be published. Required fields are marked *