ਅਰੁਣ ਪਾਲੀ ਹੋਣਗੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ

ਨੈਸ਼ਨਲ ਟਾਈਮਜ਼ ਬਿਊਰੋ :- ਸੁਪਰੀਮ ਕੋਰਟ ਨੇ ਜੰਮੂ ਅਤੇ ਕਸ਼ਮੀਰ ਲਈ ਨਵੇਂ ਚੀਫ਼ ਜਸਟਿਸ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਅਰੁਣ ਪਾਲੀ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਦਾ ਚੀਫ਼ ਜਸਟਿਸ ਲਗਾਇਆ ਗਿਆ ਹੈ। ਇਸ ਸਮੇਂ ਅਰੁਣ ਪਾਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਤੌਰ ਜਸਟਿਸ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ।

ਜੇਕਰ ਅਰੁਣ ਪਾਲੀ ਦੀ ਜ਼ਿੰਦਗੀ ਉਤੇ ਨਜ਼ਰ ਮਾਰੀ ਜਾਵੇ ਤਾਂ ਅਰੁਣ ਪਾਲੀ ਦਾ ਜਨਮ 18 ਸਤੰਬਰ 1964 ਨੂੰ ਮਾਤਾ ਸਰਲਾ ਅਤੇ ਪਿਤਾ ਪ੍ਰੇਮ ਕਿਸ਼ਨ ਪਾਲੀ ਦੇ ਘਰ ਹੋਇਆ। ਅਰੁਣ ਪਾਲੀ ਦੇ ਪੜਦਾਦਾ ਲਛਮਣ ਦਾਸ ਪਾਲੀ ਅਤੇ ਦਾਦਾ ਲਾਜਪਤ ਰਾਏ ਪਾਲੀ ਸੀਨੀਅਰ ਵਕੀਲ ਦੇ ਤੌਰ ਉਤੇ ਪਟਿਆਲਾ ਵਿੱਚ ਕੰਮ ਕਰਦੇ ਰਹੇ ਹਨ। ਉਸ ਤੋਂ ਬਾਅਦ ਅਰੁਣ ਪਾਲੀ ਦੇ ਪਿਤਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਦੇ ਤੌਰ ਉਤੇ ਕੰਮ ਕੀਤਾ। ਅਰੁਣ ਪਾਲੀ ਨੇ ਆਪਣੀ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1988 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਲੀਗਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ।

ਦਰਅਸਲ ਜਸਟਿਸ ਅਰੁਣ ਪਾਲੀ ਨੇ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸ ਤੋਂ ਬਾਅਦ, ਉਸਨੇ 1988 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਲਾਅ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ। ਜਸਟਿਸ ਅਰੁਣ ਪਾਲੀ ਨੂੰ 26 ਅਪ੍ਰੈਲ 2007 ਨੂੰ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਵਿੱਚ ਇੱਕ ਸੀਨੀਅਰ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਹਾਈ ਕੋਰਟ ਦੇ ਕਈ ਵਿਵਾਦਪੂਰਨ ਕੇਸਾਂ ਵਿੱਚ ਐਮੀਕਸ ਕਿਊਰੀ ਵਜੋਂ ਵੀ ਕੰਮ ਕੀਤਾ।

By Gurpreet Singh

Leave a Reply

Your email address will not be published. Required fields are marked *