ਨੈਸ਼ਨਲ ਟਾਈਮਜ਼ ਬਿਊਰੋ :- ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਗੱਡੀ ਦੀ ਇਕ ਹੋਰ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਦੇ ਸਮੇਂ ਵਿਧਾਇਕ ਡਾ. ਚਰਨਜੀਤ ਸਿੰਘ ਖ਼ੁਦ ਗੱਡੀ ‘ਚ ਮੌਜੂਦ ਸਨ ਅਤੇ ਗੱਡੀ ਨੂੰ ਡਰਾਈਵਰ ਚਲਾ ਰਿਹਾ ਸੀ। ਇਹ ਹਾਦਸਾ ਨਹਿਰ ਦੇ ਪੁਲ ਨੇੜੇ ਚੌਂਕ ‘ਚ ਵਾਪਰਿਆ। ਹਾਦਸੇ ਦੌਰਾਨ ਦੂਜੀ ਗੱਡੀ ‘ਚ ਸਵਾਰ ਔਰਤ ਵੀ ਜ਼ਖਮੀ ਹੋ ਗਈ। ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਵਿਧਾਇਕ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, ਗੱਡੀ ‘ਚ ਖ਼ੁਦ ਬੈਠੇ ਸੀ MLA
