ਨੈਸ਼ਨਲ ਟਾਈਮਜ਼ ਬਿਊਰੋ :- ਦੇਰ ਰਾਤ ਜ਼ੀਰਕਪੁਰ ਬੱਸ ਸਟੈਂਡ ਅੰਦਰ ਸਥਿਤ ਬੈਂਕ ਏਟੀਐਮ ਨੂੰ ਅੱਗ ਲੱਗਣ ਕਾਰਨ ਏਟੀਐਮ ਦੀ ਦੁਕਾਨ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਉਤੇ ਪਹੁੰਚੀ ਅਤੇ ਅੱਗ ਉਤੇ ਕਾਬੂ ਪਾਇਆ ਗਿਆ ਜਿਸ ਕਾਰਨ ਨਾਲ ਲੱਗਦੀਆਂ ਦੁਕਾਨਾਂ ਨੂੰ ਅੱਗ ਤੋਂ ਬਚਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਇੰਡਸਿੰਡ ਬੈਂਕ ਦੇ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਜਿਸ ਵਕਤ ਏਟੀਐਮ ਵਿੱਚ ਅੱਗ ਲੱਗੀ ਉਸ ਵਕਤ ਏਟੀਐਮ ਵਿੱਚ ਕਿੰਨਾ ਕੈਸ਼ ਮੌਜੂਦ ਸੀ।
