24
Nov
ਨਵੀਂ ਦਿੱਲੀ। ਸਾਬਕਾ ਕ੍ਰਿਕਟਰ ਅਭਿਸ਼ੇਕ ਨਾਇਰ ਨੇ ਰਿੰਕੂ ਸਿੰਘ ਦੀ ਮੈਚ ਫਿਨਿਸ਼ ਕਰਨ ਦੀ ਕਾਬਲੀਅਤ ਦੀ ਤਾਰੀਫ ਕੀਤੀ। ਰਿੰਕੂ ਸਿੰਘ ਦੀ ਅਗਵਾਈ ਵਿੱਚ ਭਾਰਤ ਨੇ ਵੀਰਵਾਰ ਨੂੰ ਵਿਸ਼ਾਖਾਪਟਨਮ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਦੋ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।ਰਿੰਕੂ ਸਿੰਘ ਨੇ 14 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ ਨਾਬਾਦ 22 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਭਾਰਤ ਨੇ 209 ਦੌੜਾਂ ਦਾ ਟੀਚਾ ਇਕ ਗੇਂਦ ਬਾਕੀ ਰਹਿੰਦਿਆਂ 8 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਰਿੰਕੂ ਦੀ ਤਾਰੀਫ ਕਰਦੇ ਹੋਏ ਨਾਇਰ ਨੇ ਕਿਹਾ ਕਿ ਉਸ ਨੇ ਆਪਣੇ ਛੋਟੇ ਕਰੀਅਰ 'ਚ ਕਾਫੀ ਸਮਰੱਥਾ ਦਿਖਾਈ ਹੈ। ਜੀਓ ਸਿਨੇਮਾ…
