ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸਿੱਖ ਸੰਸਥਾਵਾਂ ਤੇ ਸੰਪਰਦਾਵਾਂ ਅਤੇ ਪੰਥ ਦਾ ਇਕੱਠ ਸੱਦਿਆ

ਨੈਸ਼ਨਲ ਟਾਈਮਜ਼ ਬਿਊਰੋ :- ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਜਥੇਦਾਰਾਂ ਸਾਹਿਬਾਨਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਸੇਵਾ ਮੁਕਤ ਕੀਤੇ ਜਾਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨੀ ਸਿੱਖ ਪੰਥ ਵਿੱਚ ਜੋ ਵੀ ਹੋਇਆ ਉਹ ਬਹੁਤ ਹੀ ਗਲਤ ਹੈ ਉਹਨਾਂ ਕਿਹਾ ਕਿ ਆਉਣ ਵਾਲੀ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੱਖ-ਵੱਖ ਸਿੰਘ ਸਭਾਵਾਂ , ਸੰਪਰਦਾਵਾਂ ਨਿਹੰਗ ਜਥੇਬੰਦੀਆਂ ਤੇ ਸਿੱਖ ਪੰਥ ਦਾ ਇੱਕ ਪੰਥਕ ਇਕੱਠ ਸੱਦਿਆ ਗਿਆ ਹੈ ਜਿਸ ਵਿੱਚ ਪਿਛਲੇ ਦਿਨਾਂ ਦੌਰਾਨ ਹੋਈਆਂ ਘਟਨਾਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੇਵਾ ਮੁਕਤ ਹੋਣ ਵਾਲੇ ਜਥੇਦਾਰ ਦੀ ਸਨਮਾਨ ਪੂਰਵਕ ਵਿਦਾਈ ਅਤੇ ਨਵੇਂ ਲਗਾਏ ਜਾਣ ਵਾਲੇ ਜਥੇਦਾਰ ਦੀ ਸਨਮਾਨ ਪੂਰਵਕ ਤਾਜਪੋਸ਼ੀ ਕੀਤੀ ਜਾਵੇ। ਉਨ੍ਹਾਂ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਜਿਹੜੀ ਵੀ ਪਾਰਟੀ ਸਿੱਖ ਪੰਥ ਦੀਆਂ ਸਮੱਸਿਆਵਾਂ ਹੱਲ ਕਰੇਗੀ ਉਹ ਉਹਨਾਂ ਦਾ ਹਮੇਸ਼ਾ ਧੰਨਵਾਦ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਲੰਬਾ ਸਾਥ ਭਾਜਪਾ ਨਾਲ ਰਿਹਾ ਉਹਨਾਂ ਨੇ ਦੱਸੋ ਕਿਹੜੇ ਕੰਮ ਕਰਵਾਏ ਅੱਜ ਮਹਾਰਾਸ਼ਟਰ ਦੇ ਸਿੱਖਾਂ ਨੂੰ ਜਾ ਕੇ ਪੁੱਛੋ ਕਿ ਉਨਾਂ ਦਾ ਕੱਦ ਉੱਥੇ ਕਿੱਡਾ ਵੱਡਾ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਕਿਰਦਾਰ ਕੁਸ਼ੀ ਕੀਤੀ।

ਬੀਜੇਪੀ ਨਾਲ ਉਹਨਾਂ ਦੇ ਸਬੰਧ ਸਬੰਧੀ ਪੁੱਛੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਸਿੱਖਾਂ ਦੇ ਮਸਲੇ ਹੱਲ ਕਰੇਗੀ ਉਹ ਉਨ੍ਹਾਂ ਦੇ ਨਾਲ ਹਨ ਉਹਨਾਂ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਲੰਬਾ ਸਾਥ ਭਾਜਪਾ ਨਾਲ ਰਿਹਾ ਉਨ੍ਹਾਂ ਨੇ ਦੱਸੋ ਕਿਹੜੇ ਕੰਮ ਕਰਵਾਏ ਅੱਜ ਮਹਾਰਾਸ਼ਟਰ ਦੇ ਸਿੱਖਾਂ ਨੂੰ ਜਾ ਕੇ ਪੁੱਛੋ ਕਿ ਉਨਾਂ ਦਾ ਕੱਦ ਉੱਥੇ ਕਿੱਡਾ ਵੱਡਾ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਕਿਰਦਾਰ ਕੁਸ਼ੀ ਕੀਤੀ। ਮਹਾਰਾਸ਼ਟਰ ਵਿੱਚ ਜਿਹੜੇ ਸਾਡੇ ਸਿਕਲੀ ਕੀ ਸਿੱਖ ਹਨ ਉਹਨਾਂ ਲਈ ਉਹ ਅੰਗਰੇਜ਼ਾਂ ਦੇ ਸਮੇਂ ਦੇ ਕੁਝ ਕਾਨੂੰਨ ਬਣੇ ਹੋਏ ਹਨ, ਜਿਹੜੇ ਕਿ ਮੈਂ ਕੇਂਦਰ ਵੀ ਭਾਜਪਾ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਅਸੀਂ ਇਹ ਕਾਨੂੰਨ ਤੋੜਾਂਗੇ ਅਤੇ ਉਹ ਇਸ ਉੱਤੇ ਕੰਮ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇੱਥੇ ਕਾਫੀ ਸਮਾਂ ਰਹੀ ਕਿ ਕਦੇ ਕੋਈ ਐਸੀ ਕਮੇਟੀ ਬਣਾਈ ਜੋ ਸਿੱਖਾਂ ਦੇ ਮਸਲੇ ਹੱਲ ਕਰੇ ਮਗਰ ਮਹਾਰਾਸ਼ਟਰ ਦੀ ਸਰਕਾਰ ਨੇ ਬਣਾਈ। ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਦੀ ਨਿਗਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਖਿਲਾਫ ਨਿਘਾਰ ਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *