ਭਾਰਤ ਵਿਕਾਸ ਪ੍ਰੀਸ਼ਦ ਅਤੇ ਰੋਟਰੀ ਕਲੱਬ ਚੰਡੀਗੜ੍ਹ ਨੇ ਲੋਗੋਂਵਾਲ ਪੋਲੀਟੈਕਨਿਕ ਕਾਲਜ ਦੇ ਸਹਿਯੋਗ ਨਾਲ ਲਾਇਆ ਖੂਨਦਾਨ ਕੈਂਪ

ਕੈਂਪ ਦੌਰਾਨ 68 ਯੂਨਿਟ ਕੀਤੇ ਇਕੱਤਰ

ਡੇਰਾਬੱਸੀ,4 ਮਾਰਚ (ਨੈਸ਼ਨਲ ਟਾਈਮਜ਼ ਬਿਊਰੋ):- ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਅਤੇ ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਸਥਾਨਕ ਲੋਗੋਂਵਾਲ ਪੋਲੀਟੈਕਨਿਕ ਕਾਲਜ ਅਤੇ ਡਬਲਿਊ ਸੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਡੇਰਾਬੱਸੀ ਅਤੇ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਮੰਗਲਵਾਰ ਨੂੰ 14ਵਾਂ ਖੂਨਦਾਨ ਕੈਂਪ ਲਾਇਆ ਗਿਆ l ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਗੋਂਵਾਲ ਕਾਲਜ ਦੇ ਕੈਂਪਸ ਵਿੱਚ ਸਾਂਝੇ ਤੌਰ ਤੇ ਲਾਏ ਖੂਨਦਾਨ ਕੈਂਪ ਦੌਰਾਨ 68 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸਿਵਲ ਹਸਪਤਾਲ ਡੇਰਾਬੱਸੀ ਦੇ ਐਸਐਮਓ ਡਾਕਟਰ ਧਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਲੌਂਗੋਵਾਲ ਕਾਲਜ ਦੀ ਚੈਅਰਮੈਨ ਕਾਂਤਾ ਕਤਿਆਲ ਅਤੇ ਵਾਈਸ ਚੇਅਰਮੈਨ ਕਪਿਲ ਕਤਿਆਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ l ਰੋਟਰੀ ਐਂਡ ਬਲੱਡ ਬੈਂਕ ਸੈਕਟਰ 37 ਚੰਡੀਗੜ੍ਹ ਦੇ ਡਾਕਟਰ ਮਨੀਸ਼ ਰਾਏ ਅਤੇ ਉਨ੍ਹਾਂ ਦੀ ਟੀਮ ਵੱਲੋਂ 68 ਯੂਨਿਟ ਖੂਨ ਦੇ ਇਕੱਤਰ ਕੀਤੇ ਗਏ l ਪਰਮਜੀਤ ਰੰਮੀ ਸੈਣੀ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਜਿੱਥੇ ਖੂਨਦਾਨ ਕਰਕੇ ਕਿਸੇ ਦੂਸਰੇ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਉੱਥੇ ਖੂਨ ਦਾਨ ਕਰਨ ਨਾਲ ਵਿਅਕਤੀ ਦੇ ਆਪਣੇ ਸਰੀਰ ਵਿੱਚ ਵੀ ਨਵੇਂ ਖੂਨ ਦਾ ਸੰਚਾਰ ਹੁੰਦਾ ਹੈ। ਜਿਸ ਨਾਲ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਆਉਂਦੀ ਹੈ। ਉਹਨਾਂ ਸਾਰਿਆਂ ਨੂੰ ਸਮੇਂ- ਸਮੇਂ ਤੇ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ ਇਸ ਮੌਕੇ ਅਸਿਸਟੈਂਟ ਗਵਰਨਰ ਰੋਟੇਰੀਅਨ ਜਸਪਾਲ ਸਿੰਘ ਸਿੱਧੂ , ਚੰਡੀਗੜ੍ਹ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਜਤਿੰਦਰ ਕਪੂਰ , ਭਾਰਤ ਵਿਕਾਸ ਦੇ ਪ੍ਰਧਾਨ ਸੁਰਿੰਦਰ ਅਰੋੜਾ, ਸਕੱਤਰ ਹਤਿੰਦਰ ਮੋਹਨ ਸ਼ਰਮਾ, ਰੋਟੇਰੀਅਨ ਅਰੁਣ ਅਗਰਵਾਲ, ਰੋਟੇਰੀਅਨ ਅਨਿਲ ਚੱਡਾ , ਵਿਸ਼ਾਲ ਸ਼ਰਮਾ, ਪ੍ਰੋਜੈਕਟ ਚੇਅਰਮੈਨ ਬਰਖਾ ਰਾਮ , ਡਾਕਟਰ ਆਸ਼ੀਸ਼ ਗਰਗ , ਹਰਿੰਦਰ ਕੌਰ ਨਰਸਿੰਗ ਸਿਸਟਰ , ਰਜਨੀਸ਼ ਸ਼ਰਮਾ, ਨਰੇਸ਼ ਮਲਹੋਤਰਾ, ਜਗਦੀਸ਼ ਚੰਦਰ ਮਲਹੋਤਰਾ, ਸੋਮਨਾਥ ਸ਼ਰਮਾ, ਕ੍ਰਿਸ਼ਨ ਲਾਲ ਉਪਨੇਜਾ , ਰਜਨੀ ਚੱਢਾ, ਕੈਪਟਨ ਬ੍ਰਿਜ ਮਹਾਜਨ , ਸੰਜੀਵ ਸੇਠੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ l ਅੰਤ ਵਿੱਚ ਕਾਲਜ ਪ੍ਰਿੰਸੀਪਲ ਰੋਜੀ ਕਤਿਆਲ ਨੇ ਰੋਟਰੀ ਕਲੱਬ ਚੰਡੀਗੜ੍ਹ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ l

ਭਾਰਤ ਵਿਕਾਸ ਪ੍ਰੀਸ਼ਦ ਅਤੇ ਰੋਟਰੀ ਕਲੱਬ ਚੰਡੀਗੜ੍ਹ ਨੇ ਲੋਗੋਂਵਾਲ ਪੋਲੀਟੈਕਨਿਕ ਕਾਲਜ ਦੇ ਸਹਿਯੋਗ ਨਾਲ ਲਾਇਆ ਖੂਨਦਾਨ ਕੈਂਪ

By nishuthapar1

Leave a Reply

Your email address will not be published. Required fields are marked *