ਡੇਰਾਬੱਸੀ, 23 ਅਪ੍ਰੈਲ (ਗੁਰਪ੍ਰੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੀ ਇੱਕ ਅਹੰਕਾਰ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਨੇੜੇ ਟੋਲ ਪਲਾਜ਼ਾ ਦੱਪਰ ਵਿਖੇ ਹੋਈ। ਮੀਟਿੰਗ ਦੀ ਅਗਵਾਈ ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ ਨੇ ਕੀਤੀ।
ਅੱਜ ਦੀ ਹੋਈ ਇਸ ਮੀਟਿੰਗ ਵਿੱਚ ਅਲੱਗ ਅਲੱਗ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚੋਂ ਇੱਕ ਅਹਿਮ ਮੁੱਦਾ ਮੁੱਖ ਮੰਤਰੀ ਹਰਿਆਣਾ ਨੈਬ ਸਿੰਘ ਸੈਣੀ ਨੂੰ ਲੈ ਕੇ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਬਲਾਕ ਪ੍ਰਧਾਨ ਨੇ ਦੱਸਿਆ ਗਿਆ ਕਿ 26 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਡੇਰਾਬੱਸੀ ਕੰਟਰੀ ਸਾਈਡ ਪੈਲਸ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਆ ਰਹੇ ਹਨ।
ਕਰਮ ਸਿੰਘ ਨੇ ਕਿਹਾ ਕਿ ਪਿਛਲੇ ਸੰਘਰਸੀ ਸਮੇਂ ਦੌਰਾਨ ਕਿਸਾਨਾਂ ਨੂੰ ਹਰਿਆਣੇ ਦੀ ਬੀਜੇਪੀ ਸਰਕਾਰ ਵੱਲੋਂ ਹਰਿਆਣਾ ਵਿੱਚ ਦਾਖਿਲ ਨਹੀਂ ਹੋਣ ਦਿੱਤਾ ਸੀ। ਹਾਲਾਂਕਿ ਕਿਸਾਨਾਂ ਨੇ ਹਰਿਆਣੇ ਦੇ ਵਿੱਚ ਬਣੇ ਹੋਏ ਨੈਸ਼ਨਲ ਹਾਈਵੇ ਰਾਹੀਂ ਦਿੱਲੀ ਜਾਣਾ ਸੀ, ਪਰੰਤੂ ਹਰਿਆਣੇ ਦੀ ਬੀਜੇਪੀ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ਉੱਤੇ ਜੀਟੀ ਰੋਡ ਉੱਤੇ ਵੱਡੇ ਵੱਡੇ ਕੰਕਰੀਟ ਵਾਲੇ ਬੈਰੀਕੇਡ ਲਗਾ ਕੇ ਅਤੇ ਉਸ ਤੋਂ ਬਾਅਦ ਹਾਈਵੇ ਉੱਤੇ ਲੋਹੇ ਦੀਆਂ ਤਿੱਖੀਆਂ ਕਿਲਾਂ ਨੂੰ ਲਗਾਇਆ ਗਿਆ ਸੀ ਤਾਂ ਕਿ ਕਿਸਾਨ ਹਰਿਆਣੇ ਵਿੱਚ ਦੀ ਹੋ ਕੇ ਦਿੱਲੀ ਨਾ ਜਾ ਸਕਣ।
ਬਲਾਕ ਪ੍ਰਧਾਨ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਕੰਟਰੀ ਸਾਈਡ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਨਾਲ ਕੋਈ ਕਿਸੇ ਕਿਸਮ ਦਾ ਮਲਾਲ ਨਹੀਂ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨਾਲ ਉਹਨਾਂ ਦੀ ਕੋਈ ਨਰਾਜਗੀ ਹੈ। ਉਹਨਾਂ ਕਿਹਾ ਕਿ ਯੂਨੀਅਨ ਸਿਰਫ ਮੁੱਖ ਮੰਤਰੀ ਹਰਿਆਣਾ ਨੂੰ ਇਹ ਚੀਜ਼ ਵਿਖਾਉਣ ਦੀ ਕੋਸ਼ਿਸ਼ ਕਰੇਗੀ ਜਿਸ ਤਰਾਂ ਉਹਨਾਂ ਵੱਲੋਂ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੇ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਯੂਨੀਅਨ ਵੱਲੋਂ ਕੰਟਰੀ ਸਾਈਡ ਪੈਲਸ ਨੂੰ ਜਾਣ ਵਾਲੀ ਰੋਡ ਉਪਰ ਲੋਹੇ ਦੀਆਂ ਕਿੱਲਾਂ ਲਗਾ ਕੇ ਉਸ ਤਰਾਂ ਦਾ ਹੀ ਮਾਹੌਲ ਪੈਦਾ ਕੀਤਾ ਜਾਵੇਗਾ ਜਿਸ ਤਰਾਂ ਦਾ ਮਾਹੌਲ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ ਹਰਿਆਣੇ ਵਿੱਚ ਦਾਖਲ ਹੋਣ ਸਮੇਂ ਕੀਤਾ ਸੀ। ਕਰਮ ਸਿੰਘ ਨੇ ਕਿਹਾ ਕਿ ਯੂਨੀਅਨ ਮੁੱਖ ਮੰਤਰੀ ਹਰਿਆਣਾ ਨੈਬ ਸਿੰਘ ਸੈਣੀ ਨੂੰ ਸਵਾਲ ਕਰਨਗੇ ਅਤੇ ਉਨਾਂ ਤੋਂ ਸਵਾਲਾਂ ਦੇ ਜਵਾਬ ਲੈਣਗੇ ਸਵਾਲਾਂ ਦੇ ਜਵਾਬ ਨਾ ਦੇਣ ਦੀ ਸੂਰਤ ਵਿੱਚ ਉਹ ਉਹਨਾਂ ਦਾ ਡੱਟ ਕੇ ਵਿਰੋਧ ਕਰਨਗੇ।
ਮੀਟਿੰਗ ਵਿੱਚ ਬਲਾਕ ਪ੍ਰਧਾਨ ਤੋਂ ਇਲਾਵਾ ਮਨਪ੍ਰੀਤ ਸਿੰਘ ਅਮਲਾਲਾ, ਕਾਰਜਕਾਰੀ ਮੈਂਬਰ ਬੀਕੇਯੂ ਲੱਖੋਵਾਲ ਪੰਜਾਬ, ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਰਮੜੀ, ਹਰੀ ਸਿੰਘ ਬਹੋੜਾ, ਸਾਹਿਬ ਸਿੰਘ ਦੱਪਰ, ਹਰੀ ਸਿੰਘ ਰੰਗੀ, ਧਰਮਪਾਲ ਘੋਲੂ ਮਾਜਰਾ, ਰਣਜੀਤ ਸਿੰਘ ਰਾਣਾ ਭਗਵਾਨਪੁਰ, ਨਾਨੂੰ ਸਿੰਘ, ਕੇਹਰ ਸਿੰਘ ਚਡਿਆਲਾ, ਕਰਨੈਲ ਸਿੰਘ ਤੋਗਾਪੁਰ, ਗੁਰਪਾਲ ਸਿੰਘ ਦੱਪਰ, ਪਰਮਜੀਤ ਸਿੰਘ ਦੱਪਰ, ਬਖਸੀਸ ਸਿੰਘ ਭੱਟੀ, ਬਲਜਿੰਦਰ ਸਿੰਘ ਚਡਿਆਲਾ, ਮੋਹਨ ਸਿੰਘ ਕਸੌਲੀ, ਦਰਸਨ ਸਿੰਘ ਫਤਿਹਪੁਰ, ਰਾਮ ਸਿੰਘ ਜੰਡਲ, ਸੁਰਜੀਤ ਸਿੰਘ ਅੰਬ, ਛੱਪਾ ਰਘਬੀਰ ਸਿੰਘ, ਦੱਪਰ ਛੱਜਾ ਸਿੰਘ, ਦੱਪਰ ਭਾਗ ਸਿੰਘ ਖੇੜੀ ਜੱਟਾਂ, ਜਗਤਾਰ ਸਿੰਘ ਜਵਾਹਰਪੁਰ, ਹਰੀ ਰਾਮ ਦੱਪਰ, ਹਰਬੰਸ ਸਿੰਘ ਧਨੌਨੀ, ਹਰਜੀਤ ਸਿੰਘ ਭਗਵਾਨਪੁਰ, ਹਰਪਾਲ ਸਿੰਘ ਚੌਂਦਹੇੜੀ, ਸਮੇਤ ਕਿਸਾਨ ਹਾਜਰ ਸਨ।
