ਬਿਹਾਰ : ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ ‘ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌਤ

ਗੁਰਪ੍ਰੀਤ ਸਿੰਘ :- ਬਿਹਾਰ ਦੇ ਲਖੀਸਰਾਏ ਵਿੱਚ ਸਥਿਤ ਇਤਿਹਾਸਕ ਅਸ਼ੋਕ ਧਾਮ (ਇੰਦਰ ਦਮਨੇਸ਼ਵਰ ਮਹਾਦੇਵ ਮੰਦਰ) ਵਿੱਚ ਭਾਜੜ ਮਚ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੌਰਾਨ 7 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਰੀਬ ਇੱਕ ਦਰਜਨ ਮਹਿਲਾ ਸ਼ਰਧਾਲੂ ਜ਼ਖ਼ਮੀ ਹੋ ਗਈਆਂ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਲਖੀਸਰਾਏ ਦੇ ਸਦਰ ਹਸਪਤਾਲ ਭੇਜਿਆ ਗਿਆ ਹੈ। ਇਸ ਦੌਰਾਨ ਕੁਝ ਮਹਿਲਾ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਲਖੀਸਰਾਏ ਦੇ ਅਸ਼ੋਕ ਧਾਮ ਮੰਦਰ ‘ਚ ਬਿਜਲੀ ਦੇ ਖੰਭੇ ਵਿਚ ਕਰੰਟ ਆਉਣ ਕਾਰਨ ਸ਼ਰਧਾਲੂਆਂ ਦੀ ਮੌਤ ਹੋਈ ਹੈ ਅਤੇ ਕਈ ਗੰਭੀਰ ਜ਼ਖਮੀ ਹੋਏ ਹਨ। ਸਾਵਣ ਮਹੀਨੇ ਦਾ ਤੀਜਾ ਸੋਮਵਾਰ ਹੋਣ ਵਾਲੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਲ-ਅਭਿਸ਼ੇਕ ਕਰਨ ਲਈ ਮੰਦਰ ਵਿੱਚ ਇਕੱਠੇ ਹੋਏ ਸਨ। ਜਿਸ ਦੌਰਾਨ ਹੋਈ ਧੱਕਾ-ਮੁੱਕੀ ਦੌਰਾਨ ਇਹ ਘਟਨਾ ਵਾਪਰ ਗਈ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *