ਬਿਹਾਰ ਚੋਣਾਂ ਨਤੀਜੇ – ਪਹਿਲੇ ਰੂਝਾਨ ‘ਚ NDA ਅੱਗੇ….

ਨੈਸ਼ਨਲ ਟਾਈਮਜ਼ ਬਿਊਰੋ :- ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ, ਇਸ ਦਾ ਐਲਾਨ ਕੁਝ ਸਮੇਂ ਵਿਚ ਹੋਣ ਵਾਲਾ ਹੈ। ਬਿਹਾਰ ਚੋਣਾਂ ਨੂੰ ਲੈ ਕੇ ਹੋਈ 243 ਸੀਟਾਂ ‘ਤੇ ਹੋਈ ਵੋਟਿੰਗ ਦੀ ਗਿਣਤੀ ਅੱਜ ਯਾਨੀ ਸ਼ੁੱਕਰਵਾਰ (14 ਨਵੰਬਰ) ਨੂੰ ਸਵੇਰੇ 8 ਵਜੇ ਸ਼ੁਰੂ ਹੋ ਗਈ। ਗਿਣਤੀ ਦੇ ਪਹਿਲੇ ਪਹਿਲੇ ਰੂਝਾਨ ‘ਚ NDA ਅੱਗੇ ਚੱਲ ਰਹੀ ਹੈ।


ਸਾਰੇ ਜ਼ਿਲ੍ਹਿਆਂ ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਾਰੀਆਂ ਈਵੀਐਮ ਮਸ਼ੀਨਾਂ ਸਖ਼ਤ ਸੁਰੱਖਿਆ ਹੇਠ ਹਨ।

2 ਪੜਾਅ ਵਿਚ ਹੋਈ ਸੀ ਵੋਟਿੰਗ
ਬਿਹਾਰ ਦੀਆਂ 243 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਹ ਚੋਣਾਂ 2 ਪੜਾਅ ਵਿਚ ਕਰਵਾਈਆਂ ਗਈਆਂ ਹਨ। 121 ਸੀਟਾਂ ‘ਤੇ ਪਹਿਲੇ ਪੜਾਅ ਦੀ ਚੋਣ 6 ਨਵੰਬਰ ਨੂੰ ਹੋਈ ਸੀ, ਜਦਕਿ ਦੂਜੇ ਪੜਾਅ ਵਿੱਚ ਮੰਗਲਵਾਰ ਨੂੰ 122 ਸੀਟਾਂ ਲਈ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਹੁਣ ਬੀਤੇ ਦਿਨ ਯਾਨੀ 14 ਨਵੰਬਰ ਨੂੰ ਹੋਵੇਗੀ। ਇਸ ਵਾਰ ਸੂਬੇ ਦੇ 67.13 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਫ਼ੀਸਦੀ ਦਰ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਵਿਚ ਹੋਈਆਂ ਚੋਣਾਂ ਵਿਚ ਔਰਤਾਂ ਨੇ 71.78 ਫੀਸਦੀ ਵੋਟਿੰਗ ਕੀਤੀ, ਜਦੋਂ ਕਿ ਮਰਦਾਂ ਦੀ ਵੋਟਿੰਗ ਪ੍ਰਤੀਸ਼ਤਤਾ 62.98 ਸੀ।

By Gurpreet Singh

Leave a Reply

Your email address will not be published. Required fields are marked *