Bihar : CM ਸਣੇ 2 ਡਿਪਟੀ CM ਅਤੇ 26 ਮੰਤਰੀਆਂ ਨੇ ਚੁੱਕੀ ਆਪਣੇ ਅਹੁਦੇ ਦੀ ਸਹੁੰ

ਪਟਨਾ : ਬਿਹਾਰ ਚੋਣਾਂ ਵਿੱਚ ਐਨਡੀਏ ਦੀ ਭਾਰੀ ਜਿੱਤ ਤੋਂ ਬਾਅਦ ਰਾਜ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਗਿਆ। ਜਨਤਾ ਦਲ (ਯੂਨਾਈਟਿਡ) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਦੌਰਾਨ ਭਾਜਪਾ ਵਿਧਾਇਕ ਦਲ ਦੇ ਨੇਤਾ ਸਮਰਾਟ ਚੌਧਰੀ ਬਿਹਾਰ ਸਰਕਾਰ ਵਿੱਚ ਫਿਰ ਤੋਂ ਉਪ ਮੁੱਖ ਮੰਤਰੀ ਬਣ ਗਏ ਹਨ। ਸਮਰਾਟ ਚੌਧਰੀ ਅਤੇ ਵਿਜੈ ਕੁਮਾਰ ਸਿਨਹਾ ਨੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਹਨ।  

ਦੱਸ ਦੇਈਏ ਕਿ ਇਸ ਮੌਕੇ ਵਿਜੇ ਕੁਮਾਰ ਚੌਧਰੀ, ਵਿਜੇਂਦਰ ਪ੍ਰਸਾਦ ਯਾਦਵ, ਸ਼ਰਵਣ ਕੁਮਾਰ, ਡਾ.ਦਲੀਪ ਜੈਸਵਾਲ, ਮੰਗਲ ਪਾਂਡੇ ਨੇ ਇਕੱਠੇ ਮੰਤਰੀ ਵਜੋਂ ਸਹੁੰ ਚੁੱਕੀ। ਨਿਤੀਸ਼ ਕੁਮਾਰ ਨੇ ਆਖਰੀ ਵਾਰ ਜਨਵਰੀ 2024 ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਇਲਾਵਾ ਲੇਸ਼ੀ ਸਿੰਘ, ਮਦਨ ਸਾਹਨੀ, ਜਨਤਾ ਦਲ (ਯੂਨਾਈਟਿਡ) ਦੇ ਸੁਨੀਲ ਕੁਮਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਮ ਕ੍ਰਿਪਾਲ ਯਾਦਵ, ਸੰਤੋਸ਼ ਸੁਮਨ ਅਤੇ ਨਿਤਿਨ ਨਬੀਨ ਨੇ ਬਿਹਾਰ ਦੇ ਮੰਤਰੀ ਵਜੋਂ ਸਹੁੰ ਚੁੱਕੀ। ਜਾਮਾ ਖਾਨ ਜੇਡੀਯੂ ਵਿਧਾਇਕ ਹਨ, ਜਦੋਂ ਕਿ ਸੰਜੇ ਸਿੰਘ ਟਾਈਗਰ ਅਤੇ ਰਾਮਾ ਨਿਸ਼ਾਦ ਭਾਜਪਾ ਕੋਟੇ ਤੋਂ ਮੰਤਰੀ ਹਨ। ਯਾਨੀ ਨਿਤੀਸ਼ ਮੰਤਰੀ ਮੰਡਲ ਵਿੱਚ ਭਾਜਪਾ ਤੋਂ 14, ਜੇਡੀਯੂ ਤੋਂ ਸੱਤ, ਐਲਜੇਪੀ ਤੋਂ ਦੋ, ਹਿੰਦੁਸਤਾਨੀ ਅਵਾਮ ਮੋਰਚਾ ਅਤੇ ਰਾਸ਼ਟਰੀ ਲੋਕ ਮੋਰਚਾ ਤੋਂ ਇੱਕ-ਇੱਕ ਮੰਤਰੀ ਬਣਾਇਆ ਗਿਆ ਹੈ।

ਇਸ ਸਹੁੰ ਚੁੱਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ, ਦਿੱਲੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੇ ਕਈ ਹੋਰ ਪ੍ਰਮੁੱਖ ਨੇਤਾ ਵਿਸ਼ੇਸ਼ ਤੌਰ ‘ਤੇ ਮੌਜੂਦ ਹਨ। 

By Rajeev Sharma

Leave a Reply

Your email address will not be published. Required fields are marked *