ਨੈਸ਼ਨਲ ਟਾਈਮਜ਼ ਬਿਊਰੋ :- ਨਸ਼ਾ ਤਸਕਰੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਜਾਂਚ ਕਰ ਰਹੀ ਐਸਆਈਟੀ (SIT) ਵਿੱਚ ਮੁੜ ਤਬਦੀਲੀ ਕੀਤੀ ਗਈ ਹੈ। ਏਆਈਜੀ (AIG) ਵਰੁਣ ਸ਼ਰਮਾ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜੋ ਡੀਆਈਜੀ ਐਚਐੱਸ ਭੁੱਲਰ ਦੀ ਥਾਂ ਲੈਣਗੇ। ਇਹ ਪਹਿਲੀ ਵਾਰ ਹੈ ਜਦੋਂ ਐਸਆਈਟੀ ਦੀ ਅਗਵਾਈ AIG ਰੈਂਕ ਦੇ ਅਧਿਕਾਰੀ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਤਰਨਤਾਰਨ ਦੇ SSP ਅਭਿਮਨਿਊ ਰਾਣਾ ਅਤੇ Patiala ਦੇ SP (NRI) ਗੁਰਬੰਸ ਸਿੰਘ ਬੈਂਸ ਨੂੰ ਨਵੇਂ ਮੈਂਬਰ ਬਣਾਇਆ ਗਿਆ ਹੈ। ਇਹ ਪੰਜਵੀਂ ਵਾਰ ਹੈ ਜਦੋਂ ਐਸਆਈਟੀ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।AAP ਸਰਕਾਰ ਦੇ ਅੱਗਮਨ ਤੋਂ ਬਾਅਦ ਪਹਿਲਾਂ AIG ਬਲਰਾਜ ਸਿੰਘ ਦੀ ਥਾਂ DIG ਰਾਹੁਲ ਐੱਸ ਨੂੰ ਮੁਖੀ ਬਣਾਇਆ ਗਿਆ, ਪਰ ਚਲਾਨ ਪੇਸ਼ ਕਰਨ ਵਿੱਚ ਨਾਕਾਮੀ ਰਹੀ। ਮਈ 2023 ਵਿੱਚ IG (Patiala Range) ਐੱਮਐੱਸ ਛੀਨਾ ਨੂੰ ਮੁਖੀ ਨਿਯੁਕਤ ਕੀਤਾ ਗਿਆ, ਪਰ ਹੁਣ SIT ਦਾ ਮੁੜ ਗਠਨ ਕੀਤਾ ਗਿਆ ਹੈ।
ਬਿਕਰਮ ਮਜੀਠੀਆ ਨਸ਼ਾ ਤਸਕਰੀ ਮਾਮਲਾ: ਐਸਆਈਟੀ ਮੁੜ ਗਠਿਤ, ਮੁਖੀ ਅਤੇ ਮੈਂਬਰ ਬਦਲੇ
