18
Jan
ਥਾਈਲੈਂਡ। ਥਾਈਲੈਂਡ 'ਚ ਬੁੱਧਵਾਰ ਨੂੰ ਇਕ ਪਟਾਕਾ ਫੈਕਟਰੀ 'ਚ ਧਮਾਕਾ ਹੋਇਆ। ਹੁਣ ਤੱਕ 20 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਫੈਕਟਰੀ ਦੇ ਕਈ ਹਿੱਸਿਆਂ ਵਿੱਚ ਲੱਗੀ ਅੱਗ ਨੂੰ ਬੁਝਾਇਆ ਨਹੀਂ ਜਾ ਸਕਿਆ ਹੈ। ਇਸ ਦੇ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਕਿਸ ਕਾਰਨ ਹੋਇਆ। ਇੱਕ ਰਿਪੋਰਟ ਅਨੁਸਾਰ ਫੈਕਟਰੀ ਵਿੱਚ ਲਾਈਟਾਂ ਦੀਆਂ ਤਾਰਾਂ ਬਹੁਤ ਪੁਰਾਣੀਆਂ ਸਨ। ਕਾਬਲੇਗੌਰ ਹੈ ਕਿ ਧਮਾਕਾ ਸ਼ਾਰਟ ਸਰਕਟ ਕਾਰਨ ਹੋਇਆ ਹੈ। ਪੁਲਿਸ ਮੁਖੀ ਥੇਰਾਪੋਜ਼ ਰੇਵਾਂਗਨ ਨੇ ਕਿਹਾ- ਮੈਂ ਇੱਥੇ ਰਾਜਪਾਲ…
