09
Jan
ਚੰਡੀਗੜ੍ਹ। ਸਫ਼ਾਈ ਕਰਮਚਾਰੀ ਯੂਨੀਅਨ ਐਮ.ਸੀ ਚੰਡੀਗੜ੍ਹ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੇ ਮੰਗ ਕੀਤੀ ਕਿ ਸਿਹਤ ਵਿਭਾਗ, ਨਗਰ ਨਿਗਮ ਚੰਡੀਗੜ੍ਹ ਵਿਚ ਤਰਸ ਦੇ ਆਧਾਰ ’ਤੇ ਤਾਇਨਾਤ 100 ਦਿਹਾੜੀਦਾਰ ਸਫ਼ਾਈ ਸੇਵਕ ਜੋ ਪਿਛਲੇ ਕਰੀਬ 17-18 ਸਾਲਾਂ ਤੋਂ ਨਗਰ ਨਿਗਮ ਵਿਚ ਸਫ਼ਾਈ ਦਾ ਕੰਮ ਕਰ ਰਹੇ ਹਨ, ਨੂੰ ਰੈਗੂਲਰ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿੱਚੋਂ ਨਗਰ ਨਿਗਮ ਵਿਚ ਆਏ ਸਫ਼ਾਈ ਕਰਮਚਾਰੀਆਂ ਦੀ ਤਰ੍ਹਾਂ 13 ਪਿੰਡਾਂ ਵਿਚ ਕੰਮ ਕਰਦੇ 142 ਦੇ ਕਰੀਬ ਸਫ਼ਾਈ ਕਰਮਚਾਰੀਆਂ ਨੂੰ ਬੇਸਿਕ ਡੀ.ਏ.ਦੇਣ ਦੀ ਮੰਗ ਵੀ ਕੀਤੀ।…
