24
Dec
ਗਾਜ਼ਾ। ਇਜ਼ਰਾਇਲੀ ਫੌਜ ਗਾਜ਼ਾ ਦੇ ਹਸਪਤਾਲਾਂ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਇਜ਼ਰਾਈਲੀ ਫ਼ੌਜ ਨੇ ਕਮਲ ਅਡਵਾਨ ਹਸਪਤਾਲ 'ਤੇ ਹਮਲਾ ਕੀਤਾ ਸੀ। ਇੱਥੋਂ ਦੇ ਸਟਾਫ਼ ਅਤੇ ਮਰੀਜ਼ਾਂ ਨੇ ਦੱਸਿਆ ਕਿ ਸੈਨਿਕਾਂ ਨੇ ਬੁਲਡੋਜ਼ਰ ਨਾਲ ਫਲਸਤੀਨੀਆਂ ਦੀਆਂ ਲਾਸ਼ਾਂ ਨੂੰ ਕੱਢ ਕੇ ਕੁਚਲਿਆ। ਕਈ ਡਾਕਟਰਾਂ ਨੂੰ ਅੱਤਵਾਦੀ ਹੋਣ ਦੇ ਸ਼ੱਕ ਵਿੱਚ ਗੋਲੀ ਮਾਰ ਦਿੱਤੀ ਗਈ ਸੀ।ਇੱਕ ਸਟਾਫ਼ ਨੇ ਦੱਸਿਆ ਇੱਕ ਬਿਮਾਰ ਮਰੀਜ਼ ਵ੍ਹੀਲਚੇਅਰ 'ਤੇ ਬੈਠਾ ਸੀ। ਫ਼ੌਜ ਦਾ ਕੁੱਤਾ ਉਸ ਨੂੰ ਨੋਚਦਾ ਰਿਹਾ ਪਰ ਫ਼ੌਜੀਆਂ ਨੇ ਕੁੱਤੇ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ। ਫੌਜ ਨੇ ਇਸ ਹਸਪਤਾਲ ਵਿੱਚ 8 ਦਿਨਾਂ ਤੱਕ ਆਪਰੇਸ਼ਨ ਚਲਾਇਆ। ਫੌਜ ਦਾ ਕਹਿਣਾ ਹੈ…
