ਲੁਧਿਆਣਾ :- ਲੁਧਿਆਣਾ ਦੇ ਤਾਜਪੁਰ ਰੋਡ ਤੇ ਬਿਹਾਰੀ ਕਾਲੋਨੀ ਨੇੜੇ ਇੱਕ ਪੈਟਰੋਲ ਪੰਪ ਦੇ ਬਾਥਰੂਮ ਵਿੱਚੋਂ ਐਤਵਾਰ ਸਵੇਰੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਪੰਪ ਮਾਲਕ ਜਸਵੀਰ ਸਿੰਘ ਮੁਤਾਬਕ, ਵਿਅਕਤੀ ਰਾਤ ਨੂੰ ਬਾਥਰੂਮ ਵਿੱਚ ਗਿਆ ਸੀ। ਸਵੇਰੇ ਦਰਵਾਜ਼ਾ ਅੰਦਰੋਂ ਬੰਦ ਮਿਲਣ ’ਤੇ ਕਰਮਚਾਰੀਆਂ ਨੇ ਇਸ ਨੂੰ ਤੋੜਿਆ ਤਾਂ ਅੰਦਰ ਲਾਸ਼ ਪਈ ਸੀ। ਮੌਕੇ ਤੋਂ ਲਾਈਟਰ ਅਤੇ ਕੁਝ ਸਰਿੰਜਾਂ ਮਿਲਣ ਕਾਰਨ ਨਸ਼ੇ ਦੀ ਓਵਰਡੋਜ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਨੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮੌਤ ਦੇ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਲੱਗੇਗਾ।
ਲੁਧਿਆਣਾ ‘ਚ ਪੈਟਰੋਲ ਪੰਪ ਦੇ ਬਾਥਰੂਮ ’ਚੋਂ ਲਾਸ਼ ਮਿਲੀ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ
