ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਔਰਤ ਦੀ ਲਾਸ਼ ਗਾਇਬ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੇ ਪਤੀ ਨੇ ਦੋਸ਼ ਲਗਾਏ ਕੇ ਉਸਨੂੰ ਸ਼ੱਕ ਹੈ ਕਿ ਇਥੇ ਅੰਗ ਕੱਢ ਕੇ ਵੇਚੇ ਜਾ ਹਨ। ਲਾਸ਼ ਨਾ ਮਿਲਣ ਉਤੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪੀੜਤਾ ਮੋਗਾ ਦੇ ਪਿੰਡ ਕੜਾਹੇਵਾਲਾ ਦੇ ਵਸਨੀਕ ਜਸਵੰਤ ਸਿੰਘ ਦੀ ਪਤਨੀ ਜਸਬੀਰ ਕੌਰ ਹੈ। ਪੀੜਤ ਸਾਬਕਾ ਮੰਤਰੀ ਮਹਿਰੂਮ ਜਥੇਦਾਰ ਤੋਤਾ ਸਿੰਘ ਦੇ ਕਰੀਬੀ ਸਾਥੀ ਹਨ।
ਨਿੱਜੀ ਹਸਪਤਾਲ ਵਿੱਚ ਔਰਤ ਦੀ ਲਾਸ਼ ਦੇ ਗਾਇਬ ਹੋਣ ਉਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਲਾਸ਼ ਦੀ ਅਦਲਾ-ਬਦਲੀ ਕੀਤੀ ਗਈ ਹੈ ਜਾਂ ਉਸਦੇ ਅੰਗ ਕੱਢ ਕੇ ਵੇਚ ਦਿੱਤੇ ਗਏ ਹਨ। ਪਰਿਵਾਰ ਲਾਸ਼ ਵਾਪਸ ਕਰਨ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਅੰਦਰ ਧਰਨਾ ਦੇ ਰਿਹਾ ਹੈ। ਦਰਅਸਲ ਔਰਤ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਥੋੜ੍ਹੀ ਦੇਰ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੇ ਦੋਵੇਂ ਪੁੱਤਰ ਵਿਦੇਸ਼ ਵਿੱਚ ਹਨ ਤੇ ਅੰਤਿਮ ਸੰਸਕਾਰ ਵਿੱਚ ਦੇਰੀ ਹੋਣ ਕਾਰਨ ਪਰਿਵਾਰ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤੀ। ਜਿੱਥੇ ਇਹ ਗਾਇਬ ਹੋ ਗਈ। ਇਸ ਦੌਰਾਨ ਹਸਪਤਾਲ ਦੇ ਡਾਕਟਰ ਸੁਨੀਲ ਨੇ ਕਿਹਾ ਕਿ ਪ੍ਰਬੰਧਨ ਗਲਤੀ ਦੇ ਪੱਧਰ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਤੋਂ ਬਾਅਦ ਵਿੱਚ ਕਾਰਵਾਈ ਕੀਤੀ ਜਾਵੇਗੀ। ਐਸਐਚਓ ਸਰਾਭਾ ਨਗਰ ਆਦਿਤਿਆ ਸ਼ਰਮਾ ਨੇ ਪੀੜਤ ਪਰਿਵਾਰ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਵਾਪਰਿਆ। ਮ੍ਰਿਤਕ ਔਰਤ ਦਾ ਨਾਮ ਜਸਬੀਰ ਕੌਰ ਹੈ, ਜੋ 72 ਸਾਲ ਦੀ ਸੀ। ਔਰਤ ਦੇ ਪਤੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਤੋਂ ਸੀ ਅਤੇ ਆਪਣੀ ਪਤਨੀ ਨੂੰ 10 ਦਸੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਤੇ ਉਸਦੀ 19 ਦਸੰਬਰ ਨੂੰ ਜਿਗਰ ਦੀ ਸਮੱਸਿਆ ਕਾਰਨ ਮੌਤ ਹੋ ਗਈ। ਪਰਿਵਾਰ ਨੇ ਫਿਰ ਕਿਹਾ ਕਿ ਉਹ ਔਰਤ ਦੇ ਦੋ ਪੁੱਤਰਾਂ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਅੰਤਿਮ ਸੰਸਕਾਰ ਕਰਨਗੇ। ਇੱਕ ਪੁੱਤਰ ਕੈਨੇਡਾ ਤੋਂ ਆਉਣਾ ਸੀ, ਦੂਜਾ ਅਮਰੀਕਾ ਤੋਂ। ਪਰਿਵਾਰ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖਿਆ ਅਤੇ ਸੋਮਵਾਰ ਯਾਨੀ ਅੱਜ ਲਿਜਾਣ ਲਈ ਕਿਹਾ।
ਜਦੋਂ ਪਰਿਵਾਰ ਅੱਜ ਲਾਸ਼ ਲੈਣ ਲਈ ਪਹੁੰਚਿਆ, ਤਾਂ ਉਨ੍ਹਾਂ ਨੂੰ ਪਹਿਲਾਂ ਕਿਸੇ ਹੋਰ ਦੀ ਲਾਸ਼ ਦਿਖਾਈ ਗਈ ਅਤੇ ਇਸਨੂੰ ਲੈ ਜਾਣ ਲਈ ਕਿਹਾ ਗਿਆ। ਲਾਸ਼ ਤੋਂ ਚਾਦਰ ਹਟਾਉਣ ਤੋਂ ਬਾਅਦ, ਇਹ ਕਿਸੇ ਹੋਰ ਦੀ ਨਿਕਲੀ। ਇਸ ਕਾਰਨ ਹਸਪਤਾਲ ਦੇ ਅੰਦਰ ਹੰਗਾਮਾ ਹੋ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਤੀ ਨੇ ਕਿਹਾ, “ਸਾਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਸਰੀਰ ਦੇ ਅੰਗ ਕੱਢ ਕੇ ਵੇਚ ਦਿੱਤੇ ਹਨ। ਉਹ ਸਾਡੇ ਸਰੀਰ ਵਾਪਸ ਚਾਹੁੰਦੇ ਹਨ। ਡਾਕਟਰਾਂ ਨੇ ਸਾਨੂੰ ਅੰਤਿਮ ਸੰਸਕਾਰ ਕਰਨ ਤੋਂ ਵੀ ਵਾਂਝਾ ਕਰ ਦਿੱਤਾ ਹੈ।”
