ਢਿੱਲਵਾਂ ਡਰੇਨ ‘ਤੇ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਦਹਿਸ਼ਤ ਦਾ ਮਾਹੌਲ

ਨੈਸ਼ਨਲ ਟਾਈਮਜ਼ ਬਿਊਰੋ :- ਤੜਕਸਾਰ ਦਿਨ ਚੜਦੇ ਹੀ ਇੱਕ ਨੌਜਵਾਨ ਦੀ ਢਿਲਵਾਂ ਡਰੇਨ ਦੇ ਉੱਪਰ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਪਰਿਵਾਰ ਦੇ ਦੱਸਣ ਮੁਤਾਬਕ, ਦਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਕਸ਼ਮੀਰ ਸਿੰਘ ਉਮਰ ਤਕਰੀਬਨ 32 ਸਾਲ, ਜੋ ਕਿ ਵਿਆਹਿਆ ਹੋਇਆ ਸੀ ਅਤੇ ਇਸ ਦੀ ਪਤਨੀ ਕਾਫੀ ਸਮੇਂ ਤੋਂ ਇਸ ਤੋਂ ਵੱਖ ਰਹਿ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪੱਲੇਦਾਰੀ ਦਾ ਕੰਮ ਕਰਦਾ ਸੀ ਅਤੇ ਇਸ ਨੇ 50 ਹਜ਼ਾਰ ਦੇ ਕਰੀਬ ਲੋਣ ਲਿਆ ਹੋਇਆ ਸੀ, ਜਿਸ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਇਸ ਉੱਪਰ ਬੈਂਕ ਨੇ ਕੇਸ ਕੀਤਾ ਹੋਇਆ ਸੀ। ਇਸ ਗੱਲ ਨੂੰ ਲੈ ਕੇ ਹੀ ਇਹ ਪਰੇਸ਼ਾਨ ਰਹਿੰਦਾ ਸੀ।

ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਸ਼ਰੀਫ ਖਾਂ ਅਤੇ ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋ ਪੁਲਿਸ ਪਾਰਟੀ ਸਮੇਤ ਪਹੁੰਚੇ। ਉਨ੍ਹਾਂ ਨੇ ਆ ਕੇ ਪਰਿਵਾਰ ਦੀ ਹਾਜ਼ਰੀ ਵਿੱਚ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਅਗਲੇਰੀ ਕਾਰਵਾਈ ਲਈ ਮਿਨੀ ਸਹਾਰਾ ਕਲੱਬ ਦੀ ਐਬੂਲੈਂਸ ਰਾਹੀ ਹਸਪਤਾਲ ਭੇਜ ਦਿੱਤਾ।

By Gurpreet Singh

Leave a Reply

Your email address will not be published. Required fields are marked *