ਬ੍ਰੇਕਿੰਗ – ਚੰਡੀਗੜ੍ਹ ‘ਚ ਹਵਾਈ ਹਮਲੇ ਦਾ ਅਲਰਟ ਜਾਰੀ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਸਾਇਰਨ ਲੱਗੇ ਵੱਜਣ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਮੱਦੇਨਜ਼ਰ ਚੰਡੀਗੜ੍ਹ ‘ਚ ਹਵਾਈ ਹਮਲੇ ਦੇ ਸੰਭਾਵਨਾ ਦੇ ਚਲਦੇ ਐਅਰ ਫੋਰਸ ਸਟੇਸ਼ਨ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸਾਈਰਨ ਵੱਜਣ ਦੀ ਤਸਦੀਕ ਹੋਈ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ, ਬਾਲਕਨੀ ਜਾਂ ਛੱਤਾਂ ‘ਤੇ ਨਾ ਆਉਣ ਅਤੇ ਬਚਾਅ ਦੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਅਧਿਕਾਰਿਕ ਸੁਨੇਹੇ ਅਨੁਸਾਰ, ਐਅਰ ਫੋਰਸ ਨੂੰ ਇੱਕ ਸੰਭਾਵੀ ਡਰੋਨ ਹਮਲੇ ਬਾਰੇ ਖ਼ਤਰਾ ਪ੍ਰਾਪਤ ਹੋਇਆ, ਜਿਸ ਮਗਰੋਂ ਤੁਰੰਤ ਚੇਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਕੋਈ ਵੀ ਗਲਤ ਅਫ਼ਵਾਹ ਨਾ ਫੈਲਾਉਣ ਦੀ ਅਪੀਲ ਕੀਤੀ ਹੈ।

ਦੂਜੇ ਪਾਸੇ, ਭਾਰਤੀ ਸੈਨਾ ਨੇ ਬੁੱਧਵਾਰ-ਵੀਰਵਾਰ ਦੀ ਰਾਤ ਉੱਤਰ ਅਤੇ ਪੱਛਮੀ ਭਾਰਤ ‘ਚ ਪਾਕਿਸਤਾਨ ਵੱਲੋਂ ਡਰੋਨ ਤੇ ਮਿਜ਼ਾਈਲ ਰਾਹੀਂ ਕੀਤੇ ਗਏ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਰਾਏਲ ਬੁਲੰਦ ਕਰਦਿਆਂ ਭਾਰਤੀ ਫੌਜ ਨੇ ਲਾਹੌਰ ਵਿਖੇ ਪਾਕਿਸਤਾਨ ਦੀ ਏਅਰ ਡਿਫੈਂਸ ਪ੍ਰਣਾਲੀ ਨੂੰ ਵੀ ਤਬਾਹ ਕਰ ਦਿੱਤਾ।

ਭਾਰਤੀ ਸੁਰੱਖਿਆ ਏਜੰਸੀਆਂ ਚੌਕਸੀ ‘ਚ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ, ਸਥਿਤੀ ਉੱਤੇ ਨਜ਼ਰ ਬਣਾਈ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *