ਪੂਰੇ ਪੰਜਾਬ ਚ ਬੱਸ ਸੇਵਾਵਾਂ ਠੱਪ ! ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ

ਨੈਸ਼ਨਲ ਟਾਈਮਜ਼ ਬਿਊਰੋ :- ਰਾਜਪੁਰਾ ਦੇ ਗਗਨ ਚੌਂਕ ਅਤੇ ਮਾਡਰਨ ਬੱਸ ਸਟੈਂਡ ਕਾਫੀ ਸਵਾਰੀਆਂ ਖੜੀਆਂ ਹਨ।  ਸਰਕਾਰੀ ਬੱਸਾਂ ਦੀ ਪੰਜਾਬ ਵਿੱਚ ਹੜਤਾਲ ਹੋਣ ਦੇ ਕਾਰਨ ਰਾਜਪੁਰਾ ਦੀਆਂ ਸੜਕਾਂ ਦੇ ਉੱਪਰ ਲੋਕ ਡਾਢੇ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਲੁਧਿਆਣਾ -ਪਟਿਆਲਾ ਜਾਣ ਵਾਲੀਆਂ ਸਵਾਰੀਆਂ ਸੜਕਾਂ ‘ਤੇ ਖੜੀਆਂ ਹਨ। ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ ਪਰ ਘੱਟ ਵੱਧ ਚੱਲ ਰਹੀਆਂ ,ਜਿਸ ਦੇ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਚੋਣਾਂ ਦੌਰਾਨ ਵਾਅਦੇ ਕੀਤੇ ਸਨ, ਜੋ ਠੇਕੇ ਉੱਪਰ ਕੰਮ ਕਰ ਰਹੇ ਹਨ। ਘੱਟ ਤਨਖਾਹ ਨਾਲ ਉਹਨਾਂ ਦੇ ਘਰਾਂ ਦੇ ਗੁਜਾਰੇ ਨਹੀਂ ਚਲਦੇ। ਇਹਨਾਂ ਦੀਆਂ ਤਨਖਾਹਾਂ ਵਧਾ ਦਿੰਦੀਆਂ ਚਾਹੀਦੀਆਂ ਹਨ ਅਤੇ ਇਹਨਾਂ ਦਾ ਮਸਲਾ ਹੱਲ ਕਰ ਦੇਣਾ ਚਾਹੀਦਾ ਤਾਂ ਕਿ ਲੋਕ ਖੱਜਲ ਖੁਆਰ ਨਾ ਹੋਣ, ਲੋਕਾਂ ਨੇ ਡਿਊਟੀਆਂ ਦੇ ਉੱਪਰ ਜਾਣਾ ਹੁੰਦਾ ਹੈ। 

ਲੁਧਿਆਣਾ- ਪਟਿਆਲਾ ਜ਼ੀਰਕਪੁਰ ਅਤੇ ਅੰਬਾਲਾ ਜਾਣ ਵਾਲੀਆਂ ਸਵਾਰੀਆਂ ਕਾਫ਼ੀਆਂ ਪਰੇਸ਼ਾਨ ਹਨ ਤਾਂ ਉਹਨਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਇਹਨਾਂ ਕੰਡਕਟਰ ਤੇ ਡਰਾਈਵਰਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਇਹਨਾਂ ਦੇ ਮਸਲਿਆਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ ,ਜੋ ਚੋਣਾਂ ਦੌਰਾਨ ਵਾਅਦੇ ਕੀਤੇ ਸਨ ਤਾਂ ਕਿ ਲੋਕ ਪਰੇਸ਼ਾਨ ਹਨ ਕਿਉਂਕਿ ਸਰਕਾਰ ਲੋਕਾਂ ਨੇ ਚੁਣੀ ਹੈ ਤੇ ਲੋਕ ਹੀ ਪਰੇਸ਼ਾਨ ਹੋ ਰਹੇ ਹਨ। 

ਜਿਹੜੇ ਸਰਕਾਰੀ ਬੱਸਾਂ ਦੇ ਕੰਡਕਟਰ -ਡਰਾਈਵਰ ਹਨ, ਉਹਨਾਂ ਦੀਆਂ ਘੱਟ ਤਨਖਾਹਾਂ ਹਨ ,ਜਿਸ ਕਾਰਨ ਘਰਾਂ ਦਾ ਗੁਜ਼ਾਰਾ ਕਰਨ ਮੁਸ਼ਕਿਲ ਹੈ ਪਰ ਉਹਨਾਂ ਦੇ ਗੁਜ਼ਾਰੇ ਲਈ ਉਹਨਾਂ ਦੀਆਂ ਤਨਖਾਹਾਂ ਵਧਾ ਦਿੰਦੀਆਂ ਚਾਹੀਦੀਆਂ ਹਨ। ਜਿਸ ਦੇ ਕਾਰਨ ਉਹਨਾਂ ਦਾ ਘਰਾਂ ਦਾ ਗੁਜ਼ਾਰਾ ਚੱਲ ਸਕੇ। ਇਹ ਆਮ ਲੋਕਾਂ ਦੇ ਕਹਿਣਾ ਹੈ, ਜਿਸ ਨਾਲ ਲੋਕ ਖੱਚਲ ਖੁਆਰ ਨਹੀਂ ਹੋਣਗੇ ਤੇ ਇਹ ਹੜਤਾਲ ਵੀ ਨਹੀਂ ਕਰਨਗੇ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਦਾ ਕੋਈ ਨਾ ਕੋਈ ਹੱਲ ਜਰੂਰ ਕੀਤਾ ਜਾਵੇ।  

By Gurpreet Singh

Leave a Reply

Your email address will not be published. Required fields are marked *