ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਨਿਵਾਸੀਆਂ ਵੱਲੋਂ ਯੂਐਸ ਦੀ ਯਾਤਰਾ ਦਾ ਬਾਈਕਾਟ ਕਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ , ਕੈਲੀਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਯਾਤਰਾ ਕਰਨ ਦੀ ਅਪੀਲ ਕਰਨੀ ਪੈ ਰਹੀ ਹੈ I
ਇੱਕ ਵੀਡੀਓ ਵਿੱਚ, ਗਵਰਨਰ ਗੈਵਿਨ ਨਿਊਸਮ, ਪਿਛਲੇ ਸਾਲ ਆਏ 20 ਲੱਖ ਕੈਨੇਡੀਅਨਜ਼ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਛੱਡ ਕੇ ਗੋਲਡਨ ਸਟੇਟ ਦੀ ਵਾਈਨ, ਸੂਰਜ ਦੀ ਰੋਸ਼ਨੀ ਅਤੇ ਸਰਫਿੰਗ ਆਦਿ ਦਾ ਆਨੰਦ ਲੈਣ ਲਈ ਵਾਪਸ ਆਉਣ ਦੀ ਅਪੀਲ ਕਰ ਰਹੇ ਹਨ।ਅਮਰੀਕਾ ਨਾਲ ਚੱਲ ਰਹੀ ਟੈਰਿਫ਼ ਜੰਗ , ਅਮਰੀਕੀ ਅਧਿਕਾਰੀਆਂ ਦੁਆਰਾ ਯਾਤਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਅਤੇ ਟਰੰਪ ਵੱਲੋਂ ਦੇਸ਼ ਨੂੰ ਆਪਣੇ ਨਾਲ ਜੋੜਨ ਦੇ ਬਿਆਨਾਂ ਦਰਮਿਆਨ ਹਾਲ ਹੀ ਦੇ ਹਫ਼ਤਿਆਂ ਵਿੱਚ ਕੈਨੇਡੀਅਨਾਂ ਨੇ ਯੂ ਐਸ ਵਿੱਚ ਛੁੱਟੀਆਂ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਨਾਲ ਕਟੌਤੀ ਕਰ ਦਿੱਤੀ ਹੈ।
ਹਾਲਾਂਕਿ ਟਰੰਪ ਹਾਲ ਹੀ ਵਿੱਚ ਕੈਨੇਡਾ ‘ਤੇ ਆਪਣੇ ਜ਼ੁਬਾਨੀ ਹਮਲਿਆਂ ਤੋਂ ਨਰਮ ਪਿਆ ਹੈ ਪਰ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਮੰਗਲਵਾਰ ਨੂੰ ਦੁਹਰਾਇਆ ਕਿ ਉਹ ਟਰੰਪ ਹਾਲੇ ਵੀ ਸੋਚਦੇ ਹਨ ਕਿ ਕੈਨੇਡਾ ਨੂੰ 51ਵਾਂ ਰਾਜ ਬਣਨਾ ਚਾਹੀਦਾ ਹੈ।
ਕੈਲੀਫੋਰਨੀਆ ਦਾ ਅਨੁਮਾਨ ਹੈ ਕਿ ਕੈਨੇਡੀਅਨ ਆਪਣੀ ਸੈਰ-ਸਪਾਟੇ ਲਈ ਦੂਜੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਖ਼ਰਚ ਕਰਨ ਵਾਲੇ ਹਨ, ਅਤੇ ਰਾਜ ਦੇ ਸੈਰ-ਸਪਾਟਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਫ਼ਰਵਰੀ ਵਿੱਚ ਕੈਨੇਡੀਅਨਜ਼ ਦੇ ਦੌਰੇ 12 ਪ੍ਰਤੀਸ਼ਤ ਘੱਟ ਗਏ ਹਨ।
ਬੀਸੀ ਦੇ ਹਾਊਸਿੰਗ ਮਨਿਸਟਰ ਰਵੀ ਕਾਹਲੋਂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਮਾਰਚ ਵਿੱਚ ਲੋਅਰ ਮੇਨਲੈਂਡ ਸਰਹੱਦੀ ਕ੍ਰਾਸਿੰਗਾਂ ‘ਤੇ ਅਮਰੀਕਾ ਜਾਣ ਵਾਲੇ ਟ੍ਰੈਫ਼ਿਕ ਵਿੱਚ 42 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।ਰਵੀ ਕਾਹਲੋਂ ਨੇ ਕਿਹਾ ਸਾਡਾ ਮੰਨਣਾ ਹੈ ਕਿ ਸਾਰੇ ਟੈਰਿਫ਼ ਬੰਦ ਹੋਣੇ ਚਾਹੀਦੇ ਹਨ। ਅਤੇ ਇਸ ਲਈ, ਮੈਨੂੰ ਕੈਨੇਡੀਅਨਾਂ ‘ਤੇ ਮਾਣ ਹੈ। ਮੈਨੂੰ ਬ੍ਰਿਟਿਸ਼ ਕੋਲੰਬੀਅਨਾਂ ‘ਤੇ ਮਾਣ ਹੈ।
