
ਕੈਨੇਡਾ ਵਿੱਚ ਬੈਠੇ ਇੱਕ ਸਿੱਖ ਆਗੂ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨਾਂ ਨੇ ਵਿਵਾਦ ਖੜਾ ਕਰ ਦਿਤਾ ਹੈ। ਉਨ੍ਹਾਂ ਨੇ ਨਾਂ ਸਿਰਫ ਰਾਜਨੀਤਿਕ ਹੱਤਿਆਵਾਂ ਨੂੰ ਜਾਇਜ਼ ਦੱਸਿਆ, ਸਗੋਂ ਉਗਰਵਾਦੀ ਵਿਚਾਰਧਾਰਾ ਨੂੰ ਵੀ ਖੁੱਲ੍ਹੀ ਤੌਰ ‘ਤੇ ਮਾਣ ਸਮਝਿਆ।
ਭਾਰਤ ਸਰਕਾਰ ਨੇ ਇਸ ਗੰਭੀਰ ਮਾਮਲੇ ਨੂੰ ਲੈ ਕੇ ਕੈਨੇਡੀਅਨ ਸਰਕਾਰ ਕੋਲ ਆਪਣੀ ਚਿੰਤਾ ਦਰਜ ਕਰਵਾਈ ਹੈ। ਸਰਕਾਰੀ ਸਰੋਤਾਂ ਮੁਤਾਬਕ, ਭਾਰਤ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਕਈ ਐਸੀਆਂ ਤਾਕਤਾਂ ਸਰਗਰਮ ਹਨ ਜੋ ਭਾਰਤ ਦੀ ਅਖੰਡਤਾ ਅਤੇ ਸ਼ਾਂਤੀ ਲਈ ਖ਼ਤਰਾ ਬਣ ਰਹੀਆਂ ਹਨ।
ਇਹ ਆਗੂ ਪਹਿਲਾਂ ਵੀ ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਦੇ ਆਏ ਹਨ ਅਤੇ ਹੁਣ ਉਹ ਹਿੰਸਕ ਹਮਲਿਆਂ ਨੂੰ ਵੀ ਰਾਜਨੀਤਿਕ ਲੜਾਈ ਦੇ ਹਿੱਸੇ ਵਜੋਂ ਦਰਸਾ ਰਹੇ ਹਨ।
ਭਾਰਤ ਨੇ ਕੈਨੇਡਾ ਨੂੰ ਇਹ ਵੀ ਕਿਹਾ ਹੈ ਕਿ ਇਹ ਰੁਝਾਨ ਸਿਰਫ ਰਾਜਨੀਤਕ ਤਣਾਅ ਹੀ ਨਹੀਂ ਵਧਾ ਰਿਹਾ, ਸਗੋਂ ਆਤੰਕਵਾਦ ਨੂੰ ਵੀ ਹੋਂਸਲਾ ਦੇ ਰਿਹਾ ਹੈ।
ਇਸ ਮਾਮਲੇ ਨੇ ਦੋਹਾਂ ਦੇ ਰਿਸ਼ਤਿਆਂ ਵਿੱਚ ਇਕ ਵਾਰ ਫਿਰ ਤਣਾਅ ਪੈਦਾ ਕਰ ਦਿੱਤਾ ਹੈ।
