ਕੈਨੇਡਾ – ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ

ਨੈਸ਼ਨਲ ਟਾਈਮਜ਼ ਬਿਊਰੋ :- ਸਰੀ (ਕੈਨੇਡਾ) ਵਿੱਚ ਪੰਜਾਬ ਭਵਨ ‘ਚ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ‘ਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਹੋਇਆ। ਸਮਾਗਮ ਦੌਰਾਨ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੇ ਨਾਮ ’ਤੇ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਜਾਂ ਕੋਈ ਯਾਦਗਾਰ ਬਣਾਉਣ ਦੇ ਸੁਝਾਅ ਵੀ ਆਏ।

10 ਹਜ਼ਾਰ ਡਾਲਰ ਦੀ ਘੋਸ਼ਣਾ

ਸਮਾਗਮ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਜਰਨੈਲ ਸਿੰਘ ਦੀ ਯਾਦ ‘ਚ ਉਨ੍ਹਾਂ ਦੇ ਨਾਮ ਨਾਲ ਜੋ ਵੀ ਉਪਰਾਲਾ ਕੀਤਾ ਜਾਵੇ, ਉਸ ਲਈ 10 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਨੇ ਆਪਣੀ ਚਿੱਤਰਕਾਰੀ ਰਾਹੀਂ ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ ਅਤੇ ਲੋਕ ਭਾਵਨਾਵਾਂ ਨੂੰ ਰੰਗਾਂ ਰਾਹੀਂ ਜਿੰਦਾ ਕੀਤਾ।

ਪ੍ਰਸ਼ੰਸਾ ਅਤੇ ਯਾਦਗਾਰੀ ਬਚਨ

ਲੇਖਕ ਅਮਰੀਕ ਪਲਾਹੀ ਨੇ ਜਰਨੈਲ ਸਿੰਘ ਦੀ ਜੀਵਨੀ ’ਤੇ ਚਾਨਣ ਪਾਈ, ਜਦਕਿ ਲੇਖਕ ਪ੍ਰਿਤਪਾਲ ਸਿੰਘ ਸੋਹੀ ਨੇ ਕਿਹਾ ਕਿ ਉਨ੍ਹਾਂ ਦੀਆਂ ਤਸਵੀਰਾਂ ਹਮੇਸ਼ਾ ਉਨ੍ਹਾਂ ਦੀ ਯਾਦ ਜਿਉਂਦੀ ਰੱਖਣਗੀਆਂ। ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਵੀ ਉਨ੍ਹਾਂ ਦੇ ਕੰਮ ਦੀ ਵੱਡੀ ਸਲਾਹਣਾ ਕੀਤੀ।

ਪਰਿਵਾਰ ਦੀ ਕੈਨੇਡਾ ਵਾਪਸੀ

ਸੁੱਖੀ ਬਾਠ ਨੇ ਦੱਸਿਆ ਕਿ ਜਰਨੈਲ ਸਿੰਘ ਦੇ ਪਰਿਵਾਰ ਨੇ ਹੁਣ ਕੈਨੇਡਾ ਵਾਪਸੀ ਕਰ ਲਈ ਹੈ ਅਤੇ ਉਨ੍ਹਾਂ ਦਾ ਚਿੱਤਰ ਪੰਜਾਬ ਭਵਨ ‘ਚ ਸਥਾਪਤ ਕੀਤਾ ਜਾਵੇਗਾ।

ਸ਼ਰਧਾਂਜਲੀ ਭੇਟ

ਇਸ ਮੌਕੇ ਕਈ ਉੱਘੇ ਪੱਤਰਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ, ਗੁਰਦੀਪ ਭੁੱਲਰ, ਮੈਡਮ ਹਰਿੰਦਰ ਕੌਰ, ਲੇਖਕ ਕਵਿੰਦਰ ਚਾਂਦ, ਗੁਰਬਾਜ਼ ਸਿੰਘ ਬਰਾੜ, ਸੁੱਖੀ ਰੇਡੀਓ, ਹਰਚੰਦ ਬਾਗੜੀ, ਅਤੇ ਬਲਰਾਜ ਬਾਸੀ ਆਦਿ ਸ਼ਾਮਲ ਰਹੇ।ਸਮਾਗਮ ਦੇ ਆਖ਼ਰ ‘ਚ ਪੱਤਰਕਾਰ ਹਰਜਿੰਦਰ ਸਿੰਘ ਥਿੰਦ ਨੇ ਵੀ ਹਾਜ਼ਰੀ ਭਰੀ ਅਤੇ ਸਭ ਨੇ ਸੁੱਖੀ ਬਾਠ ਦਾ ਇਸ ਪ੍ਰੋਗ੍ਰਾਮ ਦੀ ਰਚਨਾ ਲਈ ਧੰਨਵਾਦ ਕੀਤਾ।

By Rajeev Sharma

Leave a Reply

Your email address will not be published. Required fields are marked *