ਰਾਮਨਵਮੀ ਮੌਕੇ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਟੋਰਾਂਟੋ ਦੇ ਸੁਆਮੀਨਾਰਾਏਣ ਮੰਦਰ ਵਿਖੇ ਦੌਰਾ, ਹਿੰਦੂ ਭਾਈਚਾਰੇ ਨਾਲ ਜੋੜਿਆ ਰੁਹਾਨੀ ਨਾਤਾ

ਨੈਸ਼ਨਲ ਟਾਈਮਜ਼ ਬਿਊਰੋ :- ਕਨਾਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਮ ਨਵਮੀ ਦੇ ਪਵਿੱਤਰ ਮੌਕੇ ਟੋਰਾਂਟੋ ਵਿਖੇ ਸਥਿਤ BAPS ਸ਼੍ਰੀ ਸੁਆਮੀਨਾਰਾਏਣ ਮੰਦਰ ਵਿੱਚ ਦੌਰਾ ਕੀਤਾ। ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਨਾਡਾ ਦੇ ਮਾਹੌਲ ‘ਚ ਸਪੱਸ਼ਟ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਮਾਰਕ ਕਾਰਨੀ ਦੀ ਕੈਬਨਿਟ ਵਿੱਚ ਦੋ ਭਾਰਤੀ ਮੂਲ ਦੀਆਂ ਔਰਤਾਂ ਨੂੰ ਵੀ ਥਾਂ ਦਿੱਤੀ ਗਈ ਹੈ, ਜਿਸ ਤੋਂ ਸੂਬੇ ਦੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੀ ਮਹੱਤਤਾ ਸਾਫ਼ ਉਭਰ ਕੇ ਸਾਹਮਣੇ ਆ ਰਹੀ ਹੈ।

ਕਨਾਡਾ ਵਿੱਚ ਹਿੰਦੂ ਵਿਰੋਧੀ ਵਾਤਾਵਰਨ ਦੀ ਚਰਚਾ ਮਾਫ਼ਕ, ਪ੍ਰਧਾਨ ਮੰਤਰੀ ਵੱਲੋਂ ਰਾਮਨਵਮੀ ਦੇ ਦਿਨ ਮੰਦਰ ਵਿਖੇ ਜਾ ਕੇ ਹਿੰਦੂ ਭਾਈਚਾਰੇ ਨਾਲ ਰੁਹਾਨੀ ਰਿਸ਼ਤਾ ਜੋੜਣਾ ਇਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ। ਰਾਮਨਵਮੀ, ਜੋ ਨਵਰਾਤਰੀ ਦੇ ਅਖੀਰਲੇ ਦਿਨ ਨਾਲ ਨਾਲ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਹਾੜੇ ਵਜੋਂ ਮਨਾਈ ਜਾਂਦੀ ਹੈ, ਹਿੰਦੂ ਧਰਮ ਵਿੱਚ ਗਹਿਰੀ ਆਸਤ੍ਹਾ ਦਾ ਪ੍ਰਤੀਕ ਹੈ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਮੰਦਰ ਵਿੱਚ ਭਰਪੂਰ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਲਿਖਿਆ, “ਕਲ੍ਹ ਰਾਮਨਵਮੀ ਦੇ ਉਤਸਵ ਮੌਕੇ ਮੈਨੂੰ ਸੁਆਮੀਨਾਰਾਏਣ ਮੰਦਰ, ਟੋਰਾਂਟੋ ਵਿਖੇ ਹਿੰਦੂ ਭਾਈਚਾਰੇ ਨਾਲ ਜੁੜਨ ਦਾ ਮੌਕਾ ਮਿਲਿਆ। ਆਪਣੀ ਸੰਸਕ੍ਰਿਤੀ ਅਤੇ ਰਿਵਾਇਤ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ। ਰਾਮਨਵਮੀ ਦੀਆਂ ਬਹੁਤ-ਬਹੁਤ ਵਧਾਈਆਂ।”ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਅਨੀਤਾ ਆਨੰਦ ਵੀ ਮੌਜੂਦ ਰਹੀ ਜੋ ਪਹਿਲਾਂ ਤੋਂ ਹੀ ਮੰਦਰ ਵਿਖੇ ਉਨ੍ਹਾਂ ਦੀ ਆਗਵਾਨੀ ਲਈ ਪਹੁੰਚ ਗਈ ਸਨ। ਉਥੇ ਹੀ ਕਨਾਡਾ ਵਿੱਚ ਹਿੰਦੂ ਭਾਈਚਾਰੇ ਲਈ ਕੰਮ ਕਰ ਰਹੀ ਸੰਸਥਾ ‘ਹਿੰਦੂ ਕਨੇਡੀਅਨ ਫਾਊਂਡੇਸ਼ਨ’ ਨੇ ਹਿੰਦੂਆਂ ਸਾਹਮਣੇ ਆ ਰਹੀਆਂ ਚੁਣੌਤੀਆਂ ਨੂੰ ਉਭਾਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਹਿੰਦੂ ਭਾਈਚਾਰੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।ਪ੍ਰਧਾਨ ਮੰਤਰੀ ਕਾਰਨੀ ਵੱਲੋਂ ਮੰਦਰ ਵਿਖੇ ਪਹੁੰਚਣਾ ਨਾ ਸਿਰਫ਼ ਰਾਜਨੀਤਿਕ ਸੰਕੇਤ ਹੈ, ਸਗੋਂ ਇਹ ਹਿੰਦੂ ਭਾਈਚਾਰੇ ਨਾਲ ਸਿੱਧਾ ਜੁੜਾਅ ਦਰਸਾਉਂਦਾ ਹੈ ਜੋ ਕਿ ਕਨਾਡਾ ਦੀ ਸਾਂਝੀ ਸੰਸਕ੍ਰਿਤਿਕਤਾ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਦਾ ਹੈ।

By Rajeev Sharma

Leave a Reply

Your email address will not be published. Required fields are marked *