25
Sep
ਰਾਜੀਵ ਸ਼ਰਮਾ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਵਿਰੁੱਧ ਅਮਰੀਕਾ ਵੱਲੋਂ ਸੰਭਾਵਿਤ ਫ਼ੌਜੀ ਕਾਰਵਾਈ ਦੇ ਖ਼ਤਰੇ ਨੂੰ ਵੀ ਵਿਚਾਰ ਅਧੀਨ ਲਿਆਂਦਾ ਸੀ। ਉਨ੍ਹਾਂ ਇਸ ਨੂੰ ‘ਅਤਿਅੰਤ ਘੱਟ ਸੰਭਾਵਨਾ ਵਾਲਾ ਖ਼ਤਰਾ’ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬਹੁਤ ਘੱਟ ਸੰਭਾਵਨਾ ਵਾਲੀਆਂ ਪਰ ਗੰਭੀਰ ਸਥਿਤੀਆਂ ਲਈ ਵੀ ਤਿਆਰ ਰਹੇ। ‘ਦ ਨਿਊਯਾਰਕ ਟਾਈਮਜ਼’ ਨਾਲ ਇੰਟਰਵਿਊ ਦੌਰਾਨ ਕਾਰਨੀ ਨੇ ਕਿਹਾ ਕਿ ਅਜਿਹੇ ਖ਼ਤਰੇ ਬਾਰੇ ਵਿਚਾਰ ਕਰਨਾ ਆਮ ਜੋਖ਼ਮ ਪ੍ਰਬੰਧਨ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਜਾਂ ਮੁੱਖ ਸੰਭਾਵਨਾ ਨਹੀਂ ਹੈ, ਪਰ ਇਸ ਲਈ ਤਿਆਰੀ ਨਾ ਕਰਨਾ…
