ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਨਵੀਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਸਾਲ 2025 ਦੇ ਪਹਿਲੇ 6 ਮਹੀਨਿਆਂ ਦੌਰਾਨ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ 2024 ਦੇ ਇਸੇ ਸਮੇਂ ਦੇ ਮੁਕਾਬਲੇ 19% ਦੀ ਕਮੀ ਦਰਜ ਕੀਤੀ ਗਈ ਹੈ।
ਪਰ ਰਿਪੋਰਟ ਲਿਖਣ ਵਾਲਿਆਂ ਨੇ ਕਿਹਾ ਹੈ ਕਿ ਇਹ ਦਰ ਵਧਣ ਤੋਂ ਰੋਕਣ ਲਈ ਹਾਲੇ ਵੀ ਚੌਕਸੀ ਜ਼ਰੂਰੀ ਹੈ।
ਈਕਵਿਟੀ ਐਸੋਸੀਏਸ਼ਨ (Équité Association) ਦੀ ਰਿਪੋਰਟ ਵਿੱਚ ਇਸ ਰੁਝਾਨ ਨੂੰ ਇੱਕ ਆਸ਼ਾਵਾਦੀ ਰੁਝਾਨ
ਦੱਸਿਆ ਗਿਆ ਹੈ। ਇਹ ਐਸੋਸੀਏਸ਼ਨ ਕੈਨੇਡੀਅਨ ਪ੍ਰਾਪਟੀ ਅਤੇ ਜੀਵਨ ਬੀਮਾ ਇੰਡਸਟਰੀ ਦੀ ਤਰਫੋਂ ਅਪਰਾਧ ਰੋਕਣ ਬਾਬਤ ਕੰਮ ਕਰਨ ਵਾਲੀ ਸੰਸਥਾ ਹੈ।
ਸਭ ਤੋਂ ਵੱਧ ਕਮੀ ਓਨਟੇਰਿਓ (25.9%) ਅਤੇ ਕਿਊਬੈਕ ਵਿੱਚ (22%) ਦਰਜ ਹੋਈ, ਜਿੱਥੇ 2021 ਤੋਂ 2023 ਤੱਕ ਆਟੋ ਚੋਰੀਆਂ ਦਾ ਦਰ ਸਭ ਤੋਂ ਵੱਧ ਸੀ। ਉਦੋਂ ਈਕਵਿਟੀ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਆਟੋ ਚੋਰੀ ਦਾ ਰਾਸ਼ਟਰੀ ਸੰਕਟ
ਸੀ।
ਰਿਪੋਰਟ ਦੇ ਅਨੁਸਾਰ, ਚੋਰੀ ਦੀ ਘਟ ਰਹੀ ਦਰ ਦੇਖਣਾ, ਸਭ ਤੋਂ ਪ੍ਰਭਾਵਿਤ ਸੂਬਿਆਂ ਵਿੱਚ ਸਾਂਝੇ ਨਿਵੇਸ਼ਾਂ, ਨੀਤੀਆਂ ਅਤੇ ਜਾਗਰੂਕਤਾ ਮੁਹਿੰਮਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ
।
ਈਕਵਿਟੀ ਐਸੋਸੀਏਸ਼ਨ ਦੇ ਜਾਂਚ ਅਧਿਕਾਰੀ ਬ੍ਰਾਇਅਨ ਗੈਸਟ ਨੇ ਕਿਹਾ ਕਿ ਭਾਵੇਂ ਆਟੋ ਚੋਰੀ ਵਿੱਚ ਇਸ ਕਮੀ ਨੂੰ ਦੇਖਣਾ ਉਤਸ਼ਾਹਜਨਕ ਹੈ, ਪਰ ਕਾਰ ਮਾਲਕਾਂ ਨੂੰ ਅਜੇ ਵੀ ਸਾਵਧਾਨ ਰਹਿਣਾ ਜ਼ਰੂਰੀ ਹੈ ਅਤੇ ਸਰਕਾਰ ਦੇ ਵੱਖ-ਵੱਖ ਪੱਧਰਾਂ ਨੂੰ ਚੋਰੀ ਰੋਕਣ ਲਈ ਸਾਂਝੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ।
ਗੈਸਟ ਨੇ ਕਿਹਾ, ਇਹ ਕੋਈ ਪੀੜਤ-ਰਹਿਤ ਅਪਰਾਧ ਨਹੀਂ ਹੈ। ਇਹ ਕੋਈ ਸੰਪਤੀ ਨਾਲ ਮੁਤੱਲਕ ਅਪਰਾਧ ਨਹੀਂ ਹੈ। ਇਸ ਅਪਰਾਧ ਦਾ ਪੈਸਾ ਸੰਗਠਿਤ ਅਪਰਾਧ ਨੂੰ ਫੰਡ ਕਰ ਰਿਹਾ ਹੈ ਅਤੇ ਇਹ ਸਾਡੇ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਿਹਾ ਹੈ
।
ਰਿਪੋਰਟ ਨੇ ਇਹ ਵੀ ਦੱਸਿਆ ਕਿ ਚੋਰੀ ਹੋਏ ਵਾਹਨਾਂ ਦੀ ਰਿਕਵਰੀ ਦੀ ਰਾਸ਼ਟਰੀ ਦਰ 56% ਤੱਕ ਵੱਧ ਗਈ ਹੈ, ਜੋ ਕਿ 2024 ਦੇ ਪਹਿਲੇ ਹਿੱਸੇ ਵਿੱਚ 53% ਸੀ।
ਗੈਸਟ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਆਟੋ ਚੋਰੀ ਕੋਵਿਡ-19 ਮਹਾਂਮਾਰੀ ਦੌਰਾਨ ਵਧਣੀ ਸ਼ੁਰੂ ਹੋਈ ਸੀ ਜਦੋਂ ਕਾਰਾਂ ਦੀ ਸੀਮਤ ਸਪਲਾਈ ਕਰਕੇ ਸੰਗਠਿਤ ਅਪਰਾਧ ਨੂੰ ਇਸ ਚੋਂ ਪੈਸਾ ਕਮਾਉਣ ਦਾ ਮੌਕਾ ਮਿਲ ਗਿਆ ਸੀ।
ਉਹਨਾਂ ਨੇ ਕਿਹਾ ਕਿ ਚੋਰੀ ਹੋਈਆਂ ਜ਼ਿਆਦਾਤਰ ਕਾਰਾਂ ਨਿੱਜੀ ਯਾਤਰੀ ਵਾਹਨ ਹਨ, ਜਿਵੇਂ ਕਿ ਪਿਕਅੱਪ ਟਰੱਕ, ਸੇਡਾਨ ਅਤੇ ਐਸਯੂਵੀਜ਼।
ਉਹ ਚੋਰੀ ਵਿੱਚ ਗਿਰਾਵਟ ਅਤੇ ਵਸੂਲੀ ਵਿੱਚ ਵਾਧੇ ਦਾ ਸਿਹਰਾ ਸਰਕਾਰ ਦੇ ਵੱਖ-ਵੱਖ ਪੱਧਰਾਂ ਅਤੇ ਹੋਰ ਸੂਬਿਆਂ ਵਿੱਚ ਏਜੰਸੀਆਂ ਦੇ ਸਹਿਯੋਗ ਨੂੰ ਦਿੰਦੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕੰਮ ਵਿੱਚ ਅਪਰਾਧ ਦੇ ਹੌਟਸਪੌਟਾਂ ਦੀ ਪਛਾਣ ਕਰਨ ਲਈ ਓਨਟੇਰਿਓ ਦੀ ਆਟੋ ਚੋਰੀ ਟੀਮ ਦੀ ਸਿਰਜਣਾ, ਵਾਹਨ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਪਾੜੇ ਨੂੰ ਪੂਰਾ ਕਰਨ ਲਈ ਕੰਮ ਕਰਨ ਵਾਲੇ ਸੂਬਾਈ ਆਵਾਜਾਈ ਮੰਤਰਾਲੇ ਅਤੇ ਫ਼ੈਡਰਲ ਫੰਡਿੰਗ ਵਿੱਚ $200 ਮਿਲੀਅਨ ਤੋਂ ਵੱਧ ਸ਼ਾਮਲ ਸਨ।
ਉਹਨਾਂ ਕਿਹਾ ਕਿ ਕੈਨੇਡਾ ਵਿੱਚ ਆਟੋ ਚੋਰੀ ਨਾਲ ਜੁੜੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੂੰ ਰੋਕਣ ‘ਤੇ ਵੀ ਚੰਗਾ ਧਿਆਨ ਦਿੱਤਾ ਗਿਆ ਹ
ਟੋਰੌਂਟੋ ਪੁਲਿਸ ਸਰਵਿਸ ਦੀ ਸਟੈਫ਼ਨੀ ਸੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਇਸ ਸਾਲ 2024 ਦੇ ਮੁਕਾਬਲੇ ਆਟੋ ਚੋਰੀ ਦੇ ਮਾਮਲੇ 34% ਘਟੇ ਹਨ।
ਯੌਰਕ ਰੀਜਨਲ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਜੂਨ 2025 ਤੱਕ ਉਹਨਾਂ ਨੇ ਇਸ ਸਾਲ ਆਟੋ ਚੋਰੀਆਂ ਵਿੱਚ 37% ਦੀ ਕਮੀ ਵੇਖੀ ਹੈ।
ਗੈਸਟ ਨੇ ਕਿਹਾ ਕਿ ਨਵੇਂ ਤਕਨੀਕੀ ਉਪਕਰਨਾਂ ਬਾਰੇ ਵੀ ਸਾਵਧਾਨ ਰਹਿਣਾ ਜਰੂਰੀ ਹੈ ਜਿਹੜੇ ਚੋਰੀਆਂ ਕਰਨ ਵਾਲੇ ਵਰਤ ਸਕਦੇ ਹਨ। ਉਹ ਸਲਾਹ ਦਿੰਦੇ ਹਨ ਕਿ ਕਾਰ ਮਾਲਕਾਂ ਨੂੰ ਹਮੇਸ਼ਾ ਸ਼ੱਕੀ ਕਿਰਿਆਵਾਂ ਦੀ ਸੂਚਨਾ ਦੇਣੀ ਚਾਹੀਦੀ ਹੈ, ਜੇਕਰ ਸੰਭਵ ਹੋਵੇ ਤਾਂ ਗੇਰਾਜ ਵਿੱਚ ਗੱਡੀ ਪਾਰਕ ਕੀਤੀ ਜਾਵੇ ਅਤੇ ਹਮੇਸ਼ਾ ਖਿੜਕੀਆਂ ਅਤੇ ਦਰਵਾਜੇ ਬੰਦ ਰੱਖਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਡ੍ਰਾਈਵਰ ਸਟੀਅਰਿੰਗ ਵ੍ਹੀਲ ਲਾਕ, ਪੈਡਲ ਲਾਕ, ਟ੍ਰੈਕਿੰਗ ਡਿਵਾਈਸ ਵਰਗੀਆਂ ਚੀਜ਼ਾਂ ਵਰਤ ਕੇ ਵੀ ਕਾਰ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ।
