ਹਿਮਾਚਲ ‘ਚ ਪੰਜਾਬੀ ਨੌਜਵਾਨਾਂ ਨਾਲ ਦੁਰਵਿਵਹਾਰ, ਅਮਨ ਸੂਦ ‘ਤੇ ਕੇਸ ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਪ੍ਰਦੇਸ਼ ਵਿਚ ਇੱਕ ਤਾਜ਼ਾ ਘਟਨਾ ਨੇ ਧਾਰਮਿਕ ਤਣਾਅ ਪੈਦਾ ਕਰ ਦਿੱਤਾ। ਪੰਜਾਬ ਤੋਂ ਗੁਰਦੁਆਰਿਆਂ ਦੀ ਯਾਤਰਾ ‘ਤੇ ਗਏ ਕੁਝ ਨੌਜਵਾਨਾਂ ਨਾਲ ਅਮਨ ਸੂਦ ਅਤੇ ਉਸਦੇ ਸਾਥੀਆਂ ਵੱਲੋਂ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਦੀਆਂ ਬਾਈਕਾਂ ‘ਤੇ ਲੱਗੇ ਭਿੰਡਰਾਂਵਾਲੇ ਦੇ ਝੰਡੇ ਉਤਾਰੇ ਗਏ ਅਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਹੋਈ। ਇਸ ਘਟਨਾ ਤੋਂ ਬਾਅਦ, ਰਾਸ਼ਟਰੀ ਮੀਡੀਆ ‘ਚ ਸਿੱਖ ਕੌਮ ਦੀ ਛਵੀ ਬਿਗਾੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋਇਆ।ਇਸ ਮਾਮਲੇ ਨੂੰ ਆਲ ਇੰਡੀਆ ਸਿੱਖ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਚਰਨਜੀਤ ਸਿੰਘ ਰਾਜਪੂਤ ਨੇ ਉਠਾਇਆ। ਉਨ੍ਹਾਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਦੱਸਿਆ ਕਿ ਅਮਨ ਸੂਦ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕਦੇ ਵੀ ਅਨਿਆਇਕ ਵਿਵਹਾਰ ਨਹੀਂ ਕਰਦੇ, ਪਰ ਜੇਕਰ ਕੋਈ ਕੌਮ ਦੀ ਇਜ਼ਤ ਉਤਾਰਣ ਦੀ ਕੋਸ਼ਿਸ਼ ਕਰੇਗਾ, ਤਾਂ ਉਹਨੂੰ ਕਾਨੂੰਨੀ ਸਜ਼ਾ ਮਿਲੇਗੀ।

ਹਿਮਾਚਲ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਅਮਨ ਸੂਦ ‘ਤੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਿਸੇ ਨੂੰ ਵੀ ਰਾਜ ਦੀ ਸ਼ਾਂਤੀ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੋ ਵੀ ਐਸੀ ਕੋਸ਼ਿਸ਼ ਕਰੇਗਾ, ਉਸ ‘ਤੇ ਸਖ਼ਤ ਕਾਰਵਾਈ ਹੋਵੇਗੀ।

By Gurpreet Singh

Leave a Reply

Your email address will not be published. Required fields are marked *