CBI ਨੂੰ ਮਿਲਿਆ ਮੁਅੱਤਲ DIG ਭੁੱਲਰ ਦੇ ਕਰੀਬੀ ਕ੍ਰਿਸ਼ਨੂ ਦਾ ਰਿਮਾਂਡ, ਖੁੱਲ੍ਹਣਗੇ ਵੱਡੇ ਰਾਜ਼!

ਨੈਸ਼ਨਲ ਟਾਈਮਜ਼ ਬਿਊਰੋ :- ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਫੜ੍ਹੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਅੱਜ ਸੀ. ਬੀ. ਆਈ. ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਕ੍ਰਿਸ਼ਨੂ ਦੇ ਰਿਮਾਂਡ ਨੂੰ ਲੈ ਕੇ ਅਦਾਲਤ ‘ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਸੀ. ਬੀ. ਆਈ. ਨੂੰ ਕ੍ਰਿਸ਼ਨੂ ਸ਼ਾਰਦਾ ਦਾ 9 ਦਿਨਾਂ ਦਾ ਰਿਮਾਂਡ ਦੇ ਦਿੱਤਾ। ਰਿਮਾਂਡ ਦੌਰਾਨ ਸੀ. ਬੀ. ਆਈ. ਵਲੋਂ ਵਿਚੋਲੇ ਕ੍ਰਿਸ਼ਨੂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਪੁੱਛਗਿੱਛ ਦੌਰਾਨ ਇਸ ਕੇਸ ‘ਚ ਕਈ ਵੱਡੇ ਅਫ਼ਸਰਾਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੀ. ਬੀ. ਆਈ. ਰਿਮਾਂਡ ਰਾਹੀਂ ਉਸ ਤੋਂ ਕਈ ਰਾਜ਼ ਉਗਲਵਾਉਣਾ ਚਾਹੁੰਦੀ ਹੈ, ਜਿਸ ਨਾਲ ਰਿਸ਼ਵਤ ਦੇ ਇਸ ਨੈੱਟਵਰਕ ‘ਚ ਸ਼ਾਮਲ ਹੋਰ ਕਈ ਸਫ਼ੈਦ ਨਕਾਬਪੋਸ਼ਾਂ ਨੂੰ ਬੇਨਕਾਬ ਕੀਤਾ ਜਾ ਸਕੇ।

ਇਸ ਮਾਮਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਜਾਂਚ ਏਜੰਸੀ ਦੀ ਰਾਡਾਰ ’ਤੇ ਹੋਰ ਆਈ. ਪੀ. ਐੱਸ. ਅਧਿਕਾਰੀ ਵੀ ਹਨ। ਰਿਸ਼ਵਤ ਮਾਮਲੇ ਦੇ ਇਸ ਨੈੱਟਵਰਕ ‘ਚ ਕਈ ਹੋਰ ਪੁਲਸ ਅਧਿਕਾਰੀਆਂ ਦੀ ਮਿਲੀ-ਭੁਗਤ ਸਾਹਮਣੇ ਆ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸੀ. ਬੀ. ਆਈ. ਨੂੰ ਜਾਣਕਾਰੀ ਮਿਲੀ ਹੈ ਕਿ ਕ੍ਰਿਸ਼ਨੂ ਕਈ ਹੋਰ ਪੁਲਸ ਅਧਿਕਾਰੀਆਂ ਅਤੇ ਨੇਤਾਵਾਂ ਲਈ ਵੀ ਕੰਮ ਕਰਦਾ ਸੀ। ਉਹ ਉਨ੍ਹਾਂ ਲਈ ਵੀ ਉਗਾਹੀ ਕਰਦਾ ਸੀ, ਇਸ ਲਈ ਸੀ. ਬੀ. ਆਈ. ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।

By Gurpreet Singh

Leave a Reply

Your email address will not be published. Required fields are marked *