ਗੁਰਪ੍ਰੀਤ ਸਿੰਘ :- ਸੀ ਬੀ ਆਈ ਦੀ ਟੀਮ ਵੱਲੋਂ ਦੇਰ ਰਾਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਫਤਰ ਵਿਖੇ ਛਾਪਾ ਮਾਰਿਆ ਗਿਆ। ਸੀ ਬੀ ਆਈ ਵੱਲੋਂ ਚੰਡੀਗੜ੍ਹ ਦੇ ਇਕ ਫਾਈਵ ਸਟਾਰ ਹੋਟਲ ਵਿਚੋਂ ਰਾਘਵ ਗੋਇਲ ਨਾਮ ਦੇ ਵਿਚੋਲੇ ਨੂੰ 13 ਲੱਖ ਰੁਪਏ ਦੀ ਰਿਸ਼ਵਤ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਵਿਜੀਲੈਂਸ ਮੁਖੀ ਐਸ ਐਸ ਚੌਹਾਨ ਦੇ ਰੀਡਰ ਓ ਪੀ ਰਾਣਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੀ ਬੀ ਆਈ ਬੇਸ਼ੱਕ ਕਾਰਵਾਈ ਕਰਨ ਵਿਚ ਲੱਗੀ ਹੈ ਪਰ ਅਧਿਕਾਰਤ ਤੌਰ ’ਤੇ ਨਾ ਤਾਂ ਸੀ ਬੀ ਆਈ ਤੇ ਨਾ ਹੀ ਵਿਜੀਲੈਂਸ ਬਿਊਰੋ ਨੇ ਕਿਸੇ ਗੱਲ ਦੀ ਪੁਸ਼ਟੀ ਕੀਤੀ ਹੈ।
