ਮੁੱਖ ਗਵਰਨੈਂਸ ਅਫਸਰ ਨਵਲ ਅਗਰਵਾਲ ਨੇ ਨਿੱਜੀ ਕਾਰਨਾਂ ਕਰਕੇ ਦਿੱਤਾ ਅਸਤੀਫਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਦੇ ਮੁੱਖ ਗਵਰਨੈਂਸ ਅਫਸਰ ਨਵਲ ਅਗਰਵਾਲ ਨੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੂੰ ਪ੍ਰਸ਼ਾਸਕੀ ਸੁਧਾਰ ਤੇ ਆਈਟੀ ਵਿਭਾਗ ਵਿਚ ਤੈਨਾਤ ਕੀਤਾ ਗਿਆ ਸੀ ਤੇ ਸਾਰੇ ਹੀ ਸਰਕਾਰੀ ਵਿਭਾਗ ਉਹਨਾਂ ਨੂੰ ਰਿਪੋਰਟ ਕਰਦੇ ਸੀ।

ਉਨ੍ਹਾਂ ਦੀ ਨਿਯੁਕਤੀ ਲਈ ਤਕਰੀਬਨ ਦੋ ਸਾਲ ਪਹਿਲਾਂ ਚੀਫ ਗਵਰਨੈਂਸ ਅਫਸਰ ਦੀ ਆਸਾਮੀ ਦੀ ਸਿਰਜਣਾ ਕੀਤੀ ਗਈ ਸੀ। ਉਹਨਾਂ ਨੂੰ ਅਕਸਰ ਮੁੱਖ ਸਕੱਤਰ ਵੱਲੋਂ ਲਈਆਂ ਜਾਂਦੀਆਂ ਮੀਟਿੰਗਾਂ ਵਿਚ ਵੇਖਿਆ ਜਾਂਦਾ ਸੀ ਤੇ ਇਹ ਇਕ ਵਾਰ ਸਿਆਸੀ ਮੁੱਦਾ ਵੀ ਬਣ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਹੈ।

ਮੁੱਖ ਗਵਰਨੈਂਸ ਅਫਸਰ ਨਵਲ ਅਗਰਵਾਲ ਨੇ ਨਿੱਜੀ ਕਾਰਨਾਂ ਕਰਕੇ ਦਿੱਤਾ ਅਸਤੀਫਾ

By Gurpreet Singh

Leave a Reply

Your email address will not be published. Required fields are marked *