11
Oct
ਰਾਜੀਵ ਸ਼ਰਮਾ :- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਮੁੜ ਵਿਰੋਧ ਪ੍ਰਦਰਸ਼ਨ ਦੇ ਸੱਦੇ ਕਾਰਨ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ (ਐਤਵਾਰ) ਲਗਾਤਾਰ ਦੂਜੇ ਦਿਨ ਟ੍ਰੈਫਿਕ ਡਾਇਵਰਟ ਰਹੇਗਾ। ਦਿੱਲੀ ‘ਚ 30 ਅਹਿਮ ਥਾਵਾਂ ‘ਤੇ ਟ੍ਰੈਫਿਕ ਡਾਇਵਰਜ਼ਨ ਕੀਤਾ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸ਼ਨੀਵਾਰ ਦੇਰ ਰਾਤ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ, ਅੱਜ ਸਵੇਰੇ 6 ਵਜੇ ਤੋਂ ਹਾਲਾਤ ਦੇ ਅਨੁਸਾਰ ਡਾਇਵਰਜ਼ਨ ਲਾਗੂ ਕੀਤਾ ਜਾਵੇਗਾ। ਜੰਤਰ-ਮੰਤਰ, ਕਨਾਟ ਪਲੇਸ, ਮੰਡੀ ਹਾਊਸ, ਪਟੇਲ ਚੌਕ ਤੇ ਕੇਂਦਰੀ ਦਿੱਲੀ ਦੇ ਕਈ ਹੋਰ ਚੌਰਾਹਿਆਂ ਦੇ ਆਲੇ-ਦੁਆਲੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਹ ਪਾਬੰਦੀਆਂ…
