ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਪਾਸੇ ਜਿੱਥੇ ਪੰਜਾਬ ਯੂਨੀਵਰਸਿਟੀ ’ਚ ਆਦਿੱਤਿਆ ਕਤਲ ਮਾਮਲਾ ਠੰਢਾ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵਿਵਾਦ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ’ਚ ਮੁੜ ਦੋ ਵਿਦਿਆਰਥੀਆਂ ਦੇ ਗੁੱਟ ਵਿਚਾਲੇ ਝਗੜਾ ਹੋ ਗਿਆ। ਦੱਸ ਦਈਏ ਕਿ ਮਾਮਲਾ ਅੱਜ ਸ਼ਾਮ 6 ਵਜੇ ਦਾ ਦੱਸਿਆ ਜਾ ਰਿਹਾ ਹੈ। ਮਾਮਲਾ ਇੰਨ੍ਹਾਂ ਜਿਆਦਾ ਵਧ ਗਿਆ ਕਿ ਕਈ ਵਿਦਿਆਰਥੀਆਂ ਨੂੰ ਪੁਲਿਸ ਨੇ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਝੂਠੇ ਕਾਗਜ ਵੰਡਣ ਕਰਕੇ ਇਹ ਟਕਰਾਅ ਹੋਇਆ ਹੈ। ਜਿਸ ਕਾਰਨ ਕਈ ਨੌਜਵਾਨ ਜ਼ਕਮੀ ਵੀ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਗੁੱਟਾਂ ਵਿਚਾਲੇ ਹੋਇਆ ਝਗੜਾ; ਪੁਲਿਸ ਨੇ ਕਈ ਨੌਜਵਾਨ ਕੀਤੇ ਕਾਬੂ
